ਮੋਦੀ ਜੀ ਦੇ ‘ਨੋਟਾਂ ਵਾਲੇ ਟਰੱਕ’ ਨਹੀਂ ਆਏ


ਲੁਧਿਆਣਾ – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਦੌਰੇ ’ਤੇ ਆਏ ਸਨ। ਉਨ੍ਹਾਂ ਦਾ ਇਹ ਅੱਠਵਾਂ ਦੌਰਾ ਸੀ ਪਰ ਉਨ੍ਹਾਂ ਨੇ ਪੰਜਾਬ ਲਈ ਕਿਸੇ ਵੱਡੇ ਆਰਥਿਕ ਪੈਕੇਜ ਦਾ ਐਲਾਨ ਨਹੀਂ ਕੀਤਾ, ਜਿਸ ਨਾਲ 2014 ’ਚ ਲੋਕ ਸਭਾ ਚੋਣਾਂ ਵਿਚ ਉਸ ਵੇਲੇ ਬਾਦਲ ਸਰਕਾਰ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਮੋਦੀ ਦੀਆਂ ਰੈਲੀਆਂ ਅਤੇ ਅੰਮ੍ਰਿਤਸਰ ਵਿਚ ਅਰੁਣ ਜੇਤਲੀ ਅਤੇ ਹੋਰਨਾਂ ਰੈਲੀਆਂ ਵਿਚ ਵੱਡੇ ਦਾਅਵੇ ਕੀਤੇ ਸਨ ਕਿ ਮੋਦੀ ਰਾਜ ਕਾਇਮ ਹੋਣ ਨਾਲ ਪੰਜਾਬ ਵਿਚ ਨੋਟਾਂ ਵਾਲੇ ਟਰੱਕ ਆਉਣਗੇ । ਅੱਜ ਇਸੇ ਗੱਲ ਨੂੰ ਚੋਟ ਕਰਦਾ ਸੋਸ਼ਲ ਮੀਡੀਏ ’ਤੇ ਇਕ ਟਰੱਕ ਦੀ ਫੋਟੋ ਵਾਇਰਲ ਹੋਈ ਦਿਖਾਈ ਦੇ ਰਹੀ ਸੀ ਜਿਸ ਦਾ ਪਿਛੋਕਡ਼ ਤੂਡ਼ੀ ਵਾਲਾ ਟਰੱਕ ਤੇ ਅੱਗੇ ਨੋਟ ਦਿਖਾਈ ਦੇ ਰਹੇ ਸਨ।


LEAVE A REPLY