PRTC ਦੀ ਬੱਸ ਬੇਕਾਬੂ ਹੋ ਕੇ ਦੁਕਾਨ ਵਿੱਚ ਜਾ ਵੜੀ, 2 ਦੀ ਮੌਤ


ਅੱਜ ਸਵੇਰੇ ਮੋਗਾ ਨੇੜੇ ਪਿੰਡ ਸਿੰਘਾਵਾਲਾ ਵਿੱਚ PRTC ਦੀ ਇੱਕ ਬੱਸ ਬੇਕਾਬੂ ਹੋ ਕੇ ਸਬਜ਼ੀ ਦੁਕਾਨ ਵਿੱਚ ਵੜ ਗਈ। ਜਿਸ ਨਾਲ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ,ਜਦੋਂ ਕਿ ਚਾਰ ਜ਼ਖਮੀ ਹੋ ਗਏ ਹਨ।ਇਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇਹ ਪੀ.ਆਰ.ਟੀ.ਸੀ. ਦੀ ਬੱਸ ਬਾਘਾਪੁਰਾਣਾ ਤੋਂ ਮੋਗਾ ਆ ਰਹੀ ਸੀ। ਮ੍ਰਿਤਕਾਂ ਵਿਚੋਂ ਇੱਕ ਵਿਅਕਤੀ ਕਿਸੇ ਸਰਕਾਰੀ ਮਹਿਕਮੇ ਵਿਚ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ,ਜੋ ਆਪਣਾ ਦੋ-ਪਹੀਆ ਵਾਹਨ ਖੜਾ ਕਰਕੇ ਬੱਸ ‘ਤੇ ਚੜ੍ਹਨ ਦੀ ਤਾਕ ਵਿਚ ਸੀ।ਪਿੰਡ ਵਾਸੀਆ ਨੇ ਡਰਾਈਵਰ ਨੂੰ ਮੌਕੇ ਤੇ ਹੀ ਪੁਲਿਸ ਦੇ ਹਵਾਲੇ ਕਰਵਾ ਦਿੱਤਾ।

  • 719
    Shares

LEAVE A REPLY