ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੀਖਿਆ ਕੇਂਦਰਾਂ ਚ ਤੀਸਰੀ ਅੱਖ ਲਗਾਉਣ ਦੀ ਤਿਆਰੀ ਚ


PSEB Ordered Affiliated Schools to Install CCTV Camera at Examination Centers

ਲੁਧਿਆਣਾ – ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਅਤੇ 12ਵੀਂ ਦੀ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਚ ਕੁਝ ਹੀ ਦਿਨ ਬਚੇ ਹਨ ਪਰ ਬੋਰਡ ਨੇ ਐਫੀਲੀਏਟਿਡ ਸਕੂਲਾਂ ਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੇ ਨਿਰਦੇਸ਼ ਜਾਰੀ ਕਰ ਕੇ ਇਕ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ। ਬੋਰਡ ਦਾ ਇਹ ਹੁਕਮ ਉਸ ਸਮੇਂ ਆਇਆ ਜਦ ਪ੍ਰੀਖਿਆਵਾਂ ਸ਼ੁਰੂ ਹੋਣ ਚ ਸਿਰਫ 3 ਹਫਤੇ ਤੋਂ ਘੱਟ ਸਮਾਂ ਬਚਿਆ ਹੈ। ਪ੍ਰੀਖਿਆ ਕੇਂਦਰ ਬਣੇ ਐਫੀਲੀਏਟਿਡ ਸਕੂਲਾਂ ਦੇ ਕੋਲ ਬੋਰਡ ਦੇ ਉਕਤ ਨਿਰਦੇਸ਼ ਪਹੁੰਚਦੇ ਹੀ ਇਸਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ, ਕਿਉਂਕਿ ਇਕ ਤਾਂ ਬੋਰਡ ਨੇ ਉਕਤ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਦਾ ਪੂਰਾ ਖਰਚਾ ਸਕੂਲਾਂ ਦੀ ਜੇਬ ਤੇ ਹੀ ਪਾ ਦਿੱਤਾ ਹੈ ਅਤੇ ਇਸਦੇ ਨਾਲ ਹੀ ਸਿਰਫ ਐਫੀਲੀਏਟਿਡ ਸਕੂਲਾਂ ਵਿਚ ਬਣੇ ਪ੍ਰੀਖਿਆ ਕੇਂਦਰਾਂ ਚ ਹੀ ਸੀ. ਸੀ. ਟੀ. ਵੀ. ਕੈਮਰੇ ਲਗਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਥੇ ਇਹ ਦੱਸ ਦੇਈਏ ਕਿ ਪੀ. ਐੱਸ. ਈ. ਬੀ. ਦੀ 12ਵੀਂ ਦੀ ਪ੍ਰੀਖਿਆ 1 ਮਾਰਚ ਅਤੇ 10ਵੀਂ ਦੀ ਪ੍ਰੀਖਿਆ 15 ਮਾਰਚ ਤੋਂ ਸ਼ੁਰੂ ਹੋ ਰਹੀ ਹੈ।


LEAVE A REPLY