ਪੰਜਾਬ ਸਿੱਖਿਆ ਵਿਭਾਗ ਵਲੋਂ ਨਿਰਦੇਸ਼ ਜਾਰੀ – ਸਕੂਲ ਚ ਸਰਕਾਰੀ ਢੰਗ ਨਾਲ ਮਨਾਇਆ ਜਾਵੇਗਾ ਬੱਚਿਆਂ ਦਾ ਜਨਮ ਦਿਨ


School Students

ਪੰਜਾਬ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਨੂੰ ਖ਼ਾਸ ਨਿਰਦੇਸ਼ ਜਾਰੀ ਕੀਤੇ ਹਨ। ਇਸ ਤਹਿਤ ਸਾਰੇ ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਦਾ ਜਨਮ ਦਿਨ ਮਨਾਇਆ ਜਾਏਗਾ ਤਾਂ ਜੋ ਉਨ੍ਹਾਂ ਨੂੰ ਖ਼ਾਸ ਮਹਿਸੂਸ ਕਰਵਾਇਆ ਜਾ ਸਕੇ। ਬੱਚੇ ਦੇ ਜਨਮ ਦਿਨ ਵਾਲੇ ਦਿਨ ਸਕੂਲ ਦੇ ਨੋਟਿਸ ਬੋਰਡ ਉਤੇ ਬੱਚੇ ਦਾ ਨਾਂ ਤੇ ਉਸ ਦੀਆਂ ਉਪਲਬਧੀਆਂ ਬਾਰੇ ਵੇਰਵੇ ਲਿਖੇ ਜਾਣਗੇ। ਇਸ ਦੇ ਇਲਾਵਾ ਸਵੇਰ ਦੀ ਸਭਾ ਵਿੱਚ ਵੀ ਬੱਚੇ ਦੀਆਂ ਪ੍ਰਾਪਤੀਆਂ ਬਾਰੇ ਬਾਕੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾਏਗੀ।

ਸ਼ੁੱਕਰਵਾਰ ਨੂੰ ਜਾਰੀ ਹੁਕਮਾਂ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਬੱਚੇ ਦੇ ਜਨਮ ਦਿਨ ਵਾਲੇ ਦਿਨ ਸਵੇਰ ਦੀ ਪ੍ਰਾਰਥਨਾ ਵਿੱਚ ਉਸ ਦੀ ਸ਼ਖ਼ਸੀਅਤ, ਉਸ ਦੀਆਂ ਪ੍ਰਾਪਤੀਆਂ, ਖੇਡਾਂ ਵਿੱਚ ਹਾਸਲ ਉਪਲਬਧੀਆਂ, ਵਿਦਿਅਕ ਗਤੀਵਿਧੀਆਂ ਤੇ ਹੋਰ ਜਾਣਕਾਰੀ ਬਾਕੀ ਬੱਚਿਆਂ ਨਾਲ ਸਾਂਝੀ ਕੀਤੀ ਜਾਏਗੀ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜਿਸ ਬੱਚੇ ਦਾ ਜਨਮ ਦਿਨ ਹੋਏਗਾ, ਉਸ ਦਾ ਨਾਂ ਸਕੂਲ ਦੇ ਨੋਟਿਸ ਬੋਰਡ, ਖ਼ਬਰ ਬੋਰਡ ਤੇ ਅੱਜ ਦੇ ਵਿਚਾਰ ਵਰਗੇ ਸਾਂਝੇ ਬੋਰਡਾਂ ’ਤੇ ਵੀ ਲਿਖਿਆ ਜਾਏਗਾ।


LEAVE A REPLY