ਨਗਰ ਨਿਗਮ ਲੁਧਿਆਣਾ ਚੋਣਾਂ ਕਰਕੇ 24 ਫਰਵਰੀ ਨੂੰ ਹੋਵੇਗੀ ਪੇਡ ਛੁੱਟੀ – ਰਾਜ ਚੋਣ ਕਮਿਸ਼ਨ


Voting

ਲੁਧਿਆਣਾ – ਆਗਾਮੀ ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀ ਉਪ-ਚੋਣ ਸੰਬੰਧੀ 24 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਲਈ ਸਾਰੇ ਅਦਾਰਿਆਂ ਵਿੱਚ ਪੇਡ ਛੁੱਟੀ ਰਹੇਗੀ। ਇਸ ਸੰਬੰਧੀ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ 24 ਫਰਵਰੀ 2018 (ਦਿਨ ਸ਼ਨਿੱਚਰਵਾਰ) ਨੂੰ ਪੇਡ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ, 1881 ਤਹਿਤ ਕੀਤੀ ਗਈ ਹੈ ਤਾਂ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।

  • 323
    Shares


LEAVE A REPLY