ਕਨੇਡੀਅਨ ਸਿੱਖ ਭਾਈਚਾਰੇ ਵਲੋਂ ਪਾਸਿਕਤਾਨ ਦੇ ਪ੍ਰਧਾਨ ਮੰਤਰੀ ਅਤੇ ਫੌਜ ਮੁੱਖੀ ਦਾ ਕੀਤਾ ਗੋਲਡ ਮੈਡਲ ਨਾਲ ਸਨਮਾਨਿਤ


ਲੰਘੇ ਹਫਤੇ 21 ਦਸੰਬਰ ਦਿਨ ਸੁਕਰਵਾਰ ਸਾæਮ ਨੂੰ ਬਰੈਂਪਟਨ ਵਿਖੇ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੀ ਕਾਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਖੁਸ਼ੀ ਵਿੱਚ ਕਨੇਡੀਅਨ ਸਿੱਖ ਸੰਗਤ ਤਰਫੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਮੁਖੀ ਜਾਵੇਦ ਬਾਜਵਾ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਪਾਕਿਸਤਾਨ ਦੇ ਟਰਾਂਟੋ ਸਥਿਤ ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ ਨੇ ਇਹ ਗੋਲਡ ਮੈਡਲ ਸਰਕਾਰ ਦੀ ਤਰਫੋਂ ਹਾਸਿਲ ਕੀਤੇ।

ਸਮਾਗਮ ਦੀ ਸਟੇਜ ਦੀ ਸੇਵਾ ਨਿਭਾਉਂਦੇ ਸ੍ਰæ ਸੁਖਦੇਵ ਸਿੰਘ ਗਿੱਲ (ਅੱਜ ਦੀ ਆਵਾਜ਼ ਰੇਡੀਓ) ਨੇ ਆਪਣੇ ਵਿਚਾਰਾਂ ਵਿੱਚ ਪਾਕਿਸਤਾਨ ਦੇ ਮੌਜੂਦ ਵੱਖ ਵੱਖ ਸੰਸਥਾਵਾਂ ਦੇ ਕਾਰਕੁੰਨ ਅਤੇ ਕਾਂਸਲੇਟ ਜਨਰਲ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿੱਖ ਇਸ ਸੰਤਾਪ ਨੂੰ ਕਿਵੇਂ ਹੰਢਾਅ ਰਹੇ ਸੀ। ਉਨ੍ਹਾਂ ਦੱਸਿਆ ਕਿ ਦੁਨੀਆ ਦੇ ਲੋਕ ਸਿੱਖਾਂ ਦੀ ਖੁਸ਼ੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਹੋਣਗੇ ਕਿ ਦੁਨੀਆਂ ਭਰ ਦੇ ਸਿੱਖ ਇਸ ਐਲਾਨ ਨੂੰ ਮਹਿਜ਼ ਦਰਸ਼ਨ ਕਰਨ ਦਾ ਜ਼ਰੀਆ ਹੀ ਨਹੀਂ ਸਗੋਂ ਦੋ ਭਾਈਚਾਰਿਆਂ ਦੀ ਸਾਂਝ ਨੂੰ ਮੁੜ ਸਥਾਪਤ ਹੁੰਦਾ ਵੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਲਾਂਘਾ ਪੰਜਾਬ ਦੇ ਲੋਕਾਂ ਲਈ ਬਹੁਤ ਮੌਕੇ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਸ ਪ੍ਰਤੀ ਡੂੰਘੀ ਸੋਚ ਦਾ ਧੰਨਵਾਦ ਕੀਤਾ।

ਕਾਂਸਲੇਟ ਜਨਰਲ ਆਫ ਪਾਕਿਸਤਾਨ ਇਮਰਾਨ ਅਹਿਮਦ ਸਦੀਕੀ ਨੇ ਇਸ ਮੌਕੇ ਸਿੱਖ ਕਮਿਊਨਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਾਕਿਸਤਾਨ ਦੀ ਖੁਸ਼ਕਿਸਮਤੀ ਹੈ ਕਿ ਸਾਨੂੰ ਬਾਬਾ ਨਾਨਕ ਦੀ ਚਰਨ ਛੋਹ ਧਰਤੀ ਦੀ ਇਫਾਜ਼ਤ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸਿਰਫ ਸਿੱਖਾਂ ਦਾ ਹੀ ਨਹੀਂ ਸਗੋਂ ਉਹ ਸਾਡਾ ਵੀ ਪੀਰ ਸੀ। ਕਾਂਸਲੇਟ ਸਦੀਕੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸਿਰਫ ਸ਼ੁਰੂਆਤ ਹੈ, ਜਦਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਹਾਂ ਮੁਲਕਾਂ ਵਿੱਚ ਜੰਗ ਦੇ ਮਹੌਲ ਨੂੰ ਤਬਦੀਲ ਕਰਕੇ ਸਦੀਵੀ ਸ਼ਾਂਤੀ ਸਥਾਪਤ ਕਰਨ ਦੇ ਇਛੁੱਕ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਕੌਮ ਦਾ ਜੋ ਵਿਰਸਾ ਅਤੇ ਸਭਿਆਚਾਰ ਪਾਕਿਸਤਾਨ ਵਿੱਚ ਮੌਜੂਦ ਹੈ, ਉਹ ਸ਼ਾਇਦ ਦੁਨੀਆਂ ਦੇ ਕਿਸੇ ਹੋਰ ਮੁਲਕ ਵਿੱਚ ਨਹੀਂ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ, ਇਸ ਸਮਾਗਮ ਦੀ ਪ੍ਰਬੰਧਕੀ ਟੀਮ ਦੇ ਮੁੱਖ ਮੈਂਬਰ ਸੁਖਮਿੰਦਰ ਸਿੰਘ ਹੰਸਰਾ ਨੇ ਬੜੀ ਪ੍ਰਭਾਵਸ਼ਾਲੀ ਤਕਰੀਰ ਵਿੱਚ ਕਿਹਾ ਕਿ ਮੈਂ ਬਹੁਤੀ ਰਾਜਨੀਤਕ ਗੱਲ ਤਾਂ ਨਹੀਂ ਕਰਨੀ ਚਾਹੁੰਦਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਜੋ ਬਿਆਨਬਾਜ਼ੀ ਕੀਤੀ ਹੈ ਉਹ ਬੇਗੈਰਤੀ ਨੂੰ ਮਾਤ ਪਾ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਮਹਿਸੂਸ ਕਰਦੇ ਹਨ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੁੱਲਣ ਨਾਲ ਸਾਡਾ


LEAVE A REPLY