ਭਾਰਤ ਵਿੱਚ ਪਾਸਪੋਰਟ ਬਣਵਾਉਣਾ ਹੋਰ ਹੋਇਆ ਸੋਖਾ – ਪਾਸਪੋਰਟ ਬਣਵਾਉਣਾ ਦੇ ਕਮ ਵਿਚ ਕੀਤੀਆਂ ਗਈਆਂ ਨਵੀਆਂ ਤਬਦੀਲੀਆਂ


indian-passport

ਭਾਰਤ ਵਿੱਚ ਪਾਸਪੋਰਟ ਦੀ ਮੰਗ ਹਰ ਰੋਜ਼ ਵਧ ਰਹੀ ਹੈ। ਇਸ ਮੰਗ ਨੂੰ ਦੇਖਦਿਆਂ ਨੇ ਪਾਸਪੋਰਟ ਬਿਨੈ ਕਰਨ ਦੇ ਤਰੀਕੇ ਨੂੰ ਸੁਖਾਲਾ ਬਣਾ ਦਿੱਤਾ ਹੈ। ਹਾਲ ਹੀ ਵਿੱਚ ਕੁਝ ਬਦਲਾਅ ਕੀਤੇ ਗਏ ਹਨ, ਜਿਸ ਤੋਂ ਬਾਅਦ ਲੋਕਾਂ ਲਈ ਪਾਸਪੋਰਟ ਬਣਵਾਉਣਾ ਬੇਹੱਦ ਸੁਖਾਲਾ ਹੋ ਗਿਆ ਹੈ।ਸਭ ਤੋਂ ਚੰਗੀ ਗੱਲ ਇਹ ਹੈ ਕਿ ਹੁਣ ਤੁਹਾਨੂੰ ਪਾਸਪੋਰਟ ਬਣਾਉਣ ਲਈ ਕਿਤੇ ਜਾਣ ਦੀ ਲੋੜ ਨਹੀਂ। ਸਰਕਾਰ ਨੇ ਹਾਲ ਹੀ ਵਿੱਚ ਐਮ ਪਾਸਪੋਰਟ ਸੇਵਾ ਐਪ (mPassport Seva) ਜਾਰੀ ਕੀਤੀ ਹੈ। ਇਸ ਰਾਹੀਂ ਤੁਸੀਂ ਘਰ ਬੈਠੇ ਪਾਸਪੋਰਟ ਲਈ ਬਿਨੈ ਕਰ ਸਕਦੇ ਹੋ।

ਪਹਿਲਾਂ ਪਾਸਪੋਰਟ ਬਣਵਾਉਣ ਲਈ ਔਰਤਾਂ ਨੂੰ ਪਤੀ ਜਾਂ ਪਿਤਾ ਦਾ ਨਾਂ ਲਿਖਣਾ ਲਾਜ਼ਮੀ ਹੁੰਦਾ ਸੀ ਪਰ ਹੁਣ ਨਵੀਂ ਪ੍ਰਕਿਰਿਆ ਵਿੱਚ ਤਲਾਕਸ਼ੁਦਾ ਔਰਤਾਂ ਲਈ ਪਤੀ ਦਾ ਨਾਂ ਲਿਖਣਾ ਲਾਜ਼ਮੀ ਨਹੀਂ। ਇੰਨਾ ਹੀ ਨਹੀਂ ਹੁਣ ਅਨਾਥ ਬੱਚੇ ਆਪਣੇ ਮਾਤਾ-ਪਿਤਾ ਦੇ ਨਾਂ ਵਾਲੀ ਜਗ੍ਹਾ ‘ਤੇ ਆਪਣੇ ਨਿਗਰਾਨ (ਗਾਰਜੀਅਨਜ਼) ਦਾ ਨਾਂ ਲਿਖ ਸਕਦੇ ਹਨ।ਲੋਕਾਂ ਨੂੰ ਪਾਸਪੋਰਟ ਬਣਵਾਉਣ ਵਿੱਚ ਕੋਈ ਦਿੱਕਤ ਨਾ ਹੋਵੇ, ਇਸ ਲਈ ਕੇਂਦਰ ਸਰਕਾਰ ਹਰ 50 ਕਿਲੋਮੀਟਰ ‘ਤੇ ਡਾਕਖਾਨੇ ਵਿੱਚ ਪਾਸਪੋਰਟ ਸੇਵਾ ਕੇਂਦਰ ਖੋਲ੍ਹ ਰਹੀ ਹੈ। ਪਹਿਲਾਂ ਪਾਸਪੋਰਟ ਬਣਾਉਣ ਸਮੇਂ ਇਹ ਜ਼ਰੂਰੀ ਹੁੰਦਾ ਸੀ ਕਿ ਤੁਹਾਡੇ ਆਪਣੇ ਪੱਕੇ ਪਤੇ ਤੋਂ ਹੀ ਪਾਸਪੋਰਟ ਲਈ ਬਿਨੈ ਕਰ ਸਕਦੇ ਸੀ। ਨਵੀਂ ਪ੍ਰਕਿਰਿਆ ਵਿੱਚ ਤੁਸੀਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਪਾਸਪੋਰਟ ਲਈ ਬਿਨੈ ਕਰ ਸਕਦੇ ਹੋ।ਪਾਸਪੋਰਟ ਮਿਲਣ ਵਿੱਚ ਹੁਣ ਸਮਾਂ ਵੀ ਬਹੁਤਾ ਨਹੀਂ ਲੱਗਦਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪੂਰੀ ਪ੍ਰਕਿਰਿਆ ਨੂੰ ਕਾਗ਼ਜ਼ਰਹਿਤ ਬਣਾਇਆ ਗਿਆ ਹੈ। ਇਹ ਪੂਰੀ ਪ੍ਰਕਿਰਿਆ ਵਾਤਾਵਰਣ ਪੱਖੀ ਹੋਣ ਦੇ ਨਾਲ ਨਾਲ ਸਮੱਸਿਆ ਘਟਾਉਣ ਵਾਲੀ ਵੀ ਹੈ।

  • 8
    Shares

LEAVE A REPLY