ਪੈਨਸ਼ਨਰਾਂ ਨੇ ਸਰਕਾਰ ਦੀ ਪੈਨਸ਼ਨਰ ਦੋਖੀ ਨੀਤੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ


ਲੁਧਿਆਣਾ – ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਪੈਨਸ਼ਨ ਯੂਨੀਅਨ ਰਜਿ. ਵਲੋਂ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਦੇ ਬਹਾਰ ਵੱਡੀ ਗਿਣਤੀ ਵਿੱਚ  ਇਕੱਠੇ ਹੋਕੇ ਪੰਜਾਬ ਸਰਕਾਰ ਵਰੁੱਧ ਰੋਸ਼ ਪ੍ਰਗਟ ਕਰਨ ਲਈ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ | ਇਸ ਧਰਨੇ ਵਿੱਚ  ਵੱਖ-ਵੱਖ ਵਿਭਾਗਾਂ ਦੇ ਪੈਨਸ਼ਨਰ ਸ਼ਾਮਿਲ ਹੋਏ | ਇਸ ਧਰਨੇ ਨੂੰ ਸੂਬਾ ਪ੍ਰਧਾਨ ਗੁਰਮੇਲ ਸਿੰਘ ਮੈਲਡੇ, ਮੁੱਖ ਸਲਾਹਕਾਰ ਚਰਨ ਸਿੰਘ ਸਰਾਭਾ, ਡੀ.ਪੀ. ਮੁੱਖ  ਪੈਨਸ਼ਨਰ ਆਗੂ ਪੀ.ਏ.ਯੂ ਲੁਧਿਆਣਾ, ਮਨਜੀਤ ਸਿੰਘ ਮਨਸੂਰਾ ਪ੍ਰਧਾਨ, ਹਰਜਿੰਦਰ ਸਿੰਘ ਸਿਲੋ ਜਰਨਲ ਸਕੱਤਰ ਪੰਜਾਬ ਪੈਨਸ਼ਨਰ ਜਿਲਾਂ ਲੁਧਿਆਣਾ, ਅਤੇ ਜੇ.ਸੀ ਬੁੱਧੀ ਰਾਜਾ ਅਤੇ ਕਾਮਰੇਡ ਜੋਗਿੰਦਰ ਰਾਮ ਪੈਨਸ਼ਨਰ ਆਗੂ ਪੀ.ਏ.ਯੂ ਐਸ.ਪੀ ਸਿੰਘ ਹਰਦਿਆਲ ਸਿੰਘ ਘੁਮਾਣ ਨੇ ਸਬੋਧਨ ਕੀਤਾ |

ਉਪਰੋਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਦਾ 22 ਮਹੀਨਿਆਂ ਦਾ ਡੀ.ਏ ਦਾ ਏਰੀਅਰ ਜਨਵਰੀ 2017 ਅਤੇ  2017 2018 ਦੀਆਂ  ਡੀ.ਏ ਦੀਆਂ ਕਿਸ਼ਤਾਂ ਦਾ ਐਲਾਨ ਵੀ ਨਹੀਂ ਕਰ ਰਹੇ ਜਦੋਂ ਕਿ ਗੁਆਂਢੀ ਰਾਜ ਹਰਿਆਣਾ, ਯੂ.ਪੀ, ਚੰਡੀਗੜ੍ਹ ਇਹ ਲਾਭ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦੇ ਚੁੱਕੇ ਹਨ | ਉਹਨਾਂ ਹੋਰ ਕਿ ਮੈਡੀਕਲ ਭੱਤਾ 2500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ | ਪ੍ਰਧਾਨ ਗੁਰਮੇਲ ਸਿੰਘ ਮੈਲਡੇ ਨੇ ਕਿਹਾ ਕਿ 23 ਜੁਲਾਈ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਜਿਸ ਵਿੱਚ  ਸੁਭਾ ਕਾਰਜਕਰਨੀ ਅਤੇ ਜਿਲਿਆਂ ਦੇ ਪ੍ਰਧਾਨ ਸਕੱਤਰ ਸ਼ਾਮਿਲ ਹੋਣਗੇ ਸਰਕਾਰ ਦੇ ਮੰਗਾਂ ਪ੍ਰਤੀ ਰੁੱਖ ਨੂੰ ਮੁੱਖ ਰੱਖ ਕੇ ਸੰਘਰਸ਼ ਦਾ ਅਗਲਾ ਫੈਸਲਾ ਲਿਆ ਜਾਵੇਗਾ |


LEAVE A REPLY