ਲੁਧਿਆਣਾ ਪੁਲਿਸ ਦਿਹਾਤੀ ਵਲੋਂ ਨੈਸਨਲ ਸੜਕ ਸੁਰੱਖਿਆ ਹਫਤਾ ਪਰੋਗਰਾਮ ਦੌਰਾਨ ਲੋਕਾਂ ਨੂੰ ਕੀਤਾ ਗਿਆ ਜਾਗਰੂਕ


ਲੁਧਿਆਣਾ – ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ, ਟਰੈਫਿਕ, ਪੰਜਾਬ, ਚੰਡੀਗੜ੍ਹ ਜੀ ਦੇ ਹੁਕਮਾ ਦੀ ਪਾਲਣਾ ਵਿੱਚ ਸ਼੍ਰੀ ਵਰਿੰਦਰ ਸਿੰਘ ਬਰਾੜ, ਪੀ.ਪੀ.ਐਸ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਦੇ ਦਿਸ਼ਾਂ-ਨਿਰਦੇਸ਼ਾਂ ਤੇ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਵਿੱਖੇ 30 ਵਾਂ ਨੈਸਨਲ ਸੜਕ ਸੁਰੱਖਿਆ ਹਫਤਾ ਸੜਕ ਸੁਰੱਖਿਆ ਜੀਵਨ ਰੱਖਿਆ ਤਹਿਤ ਮਿੱਤੀ 04-02-2019 ਤੋਂ 10-02-2019 ਤੱਕ ਮਨਾਇਆ ਜਾ ਰਿਹਾ ਹੈ। ਅੱਜ ਮਿੱਤੀ 08-02-2019 ਨੂੰ ਸੜਕ ਸੁਰੱਖਿਆ ਹਫਤੇ ਦੇ ਪੰਜਵੇਂ ਦਿਨ ਤਹਿਸੀਲ ਚੌਂਕ, ਜਗਰਾਓਂ ਵਿੱਖੇ ਸੈਮੀਨਾਰ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਇੰਸਪੈਕਟਰ ਜਸਪਾਲ ਸਿੰਘ, ਇੰਚਾਰਜ ਪੀ.ਸੀ.ਆਰ, ਜਗਰਾਓਂ ਵੱਲੋਂ, ਸਹਾਇਕ ਥਾਣੇਦਾਰ ਸੁਖਦੇਵ ਸਿੰਘ ਅਤੇ ਹੌਲਦਾਰ ਸਤਿੰਦਰਪਾਲ ਸਿੰਘ ਆਦਿ ਨੇ ਆਟੋ ਰਿਕਸ਼ਾ ਯੂਨੀਅਨ ਦੇ ਮੈਂਬਰਾਂ, ਟੈਂਪੂਆਂ ਦੇ ਡਰਾਇਵਰਾਂ ਅਤੇ ਬੱਸ ਦੇ ਡਰਾਇਵਰਾਂ ਨੂੰ ਗਲਤ ਸਾਇਡ ਡਰਾਇਵਿੰਗ, ਸਫਰ ਦੌਰਾਨ ਮੋਬਾਇਲ ਦੀ ਵਰਤੋਂ ਤੋਂ ਗੁਰਜ ਕਰਨਾ ਅਤੇ ਲਾਲ ਬੱਤੀ ਦੀ ਉਲੰਘਣਾ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਇਸ ਤੋਂ ਇਲਾਵਾ ਮੌਕੇ ਪਰ ਹਾਜਰ ਲੌਕਾਂ ਨੂੰ ਟਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਐਕਸੀਡੈਂਟ ਹੋਣ ਤੋ ਬਚਿਆ ਜਾ ਸਕੇ ਅਤੇ ਕੀਮਤੀ ਜਾਨਾ ਬਚਾਈਆਂ ਜਾ ਸਕਣ।


LEAVE A REPLY