ਪੰਜਾਬ ਚ ਸ਼ੀਤ ਲਹਰ ਜੋਰਾਂ ਤੇ, ਇੱਕ ਡਿਗਰੀ ਤੇ ਪੁੱਜਾ ਅੰਮ੍ਰਿਤਸਰ ਦਾ ਪਾਰਾ – ਜਾਣੋਂ ਹੋਰ ਸ਼ਹਿਰਾਂ ਦੇ ਮੌਸਮ ਦਾ ਹਾਲ


Cold Wave in Punjab

ਪਹਾੜਾਂ ਤੇ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਖ਼ੂਬ ਦਿੱਸ ਰਿਹਾ ਹੈ। ਪੰਜਾਬ, ਹਰਿਆਣਾ ਤੇ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦਾ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਲੁਧਿਆਣਾ ਵਿੱਚ ਵੀ ਦੋ ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਬੀਤੇ ਦਿਨ ਵੀ ਠੰਢੀਆਂ ਹਵਾਵਾਂ ਚੱਲਣ ਕਰਕੇ ਕਾਫੀ ਸਰਦੀ ਰਹੀ। ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਇਸੇ ਤਰ੍ਹਾਂ ਠੰਢ ਦਾ ਪ੍ਰਕੋਪ ਜਾਰੀ ਰਹੇਗਾ।

ਹਰਿਆਣਾ ਤੇ ਪੰਜਾਬ ਸੂਬਿਆਂ ਵਿੱਚੋਂ ਆਦਮਪੁਰ ਸਭ ਤੋਂ ਠੰਢਾ ਸ਼ਹਿਰ ਰਿਹਾ। ਇੱਥੋਂ ਦਾ ਤਾਪਮਾਨ 0.4 ਡਿਗਰੀ ਸੈਲਸੀਅਸ ਤਕ ਹੇਠਾਂ ਚਲਾ ਗਿਆ। ਇਸੇ ਤਰ੍ਹਾਂ ਪਠਾਨਕੋਟ ਵਿੱਚ 2.9 ਡਿਗਰੀ, ਬਠਿੰਡਾ 2.5 ਡਿਗਰੀ, ਫਰੀਦਕੋਟ 3.8 ਡਿਗਰੀ ਤੇ ਗੁਰਦਾਸਪੁਰ 3.2 ਡਿਗਰੀ ਤਾਪਮਾਨ ਨਾਲ ਠੰਢੇ ਸ਼ਹਿਰ ਰਹੇ।

ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ ਇੱਕ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਰਿਹਾ। ਨਰਨੌਲ ਤੇ ਹਿਸਾਰ ਵਿੱਚ ਕ੍ਰਮਵਾਰ 3.2 ਤੇ 2.8 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 3.4 ਡਿਗਰੀ ਰਿਕਾਰਡ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆ ਵਿੱਚ ਵੱਧ ਤੋਂ ਵੱਧ ਤਾਪਮਾਨ 16-20 ਡਿਗਰੀ ਰਿਕਾਰਡ ਕੀਤਾ ਗਿਆ।


LEAVE A REPLY