ਭਾਰਤ ਦੇਸ਼ ਵਿੱਚ ਹਲੇ ਵੀ ਕੀਤੀ ਜਾਂਦੀ ਹੈ ਸ਼ਰਮਨਾਕ ਰਵਾਇਤਾਂ ਦੀ ਪਾਲਣਾ – ਕਿਤੇ ਲਾੜੀ ਨੂੰ ਸਾਲ ਤਕ ਲੁਕ ਕੇ ਰਹਿਣਾ ਪੈਂਦਾ ਤੇ ਕਿਤੇ 5 ਦਿਨਾਂ ਤਕ ਨਿਰਵਸਤਰ


ਦੇਸ਼ ਵਿੱਚ ਅਜਿਹੀਆਂ ਕਈ ਰਵਾਇਤਾਂ ਹਨ ਜਿਨ੍ਹਾਂ ਦਾ ਚਾਹੇ ਕੋਈ ਮਤਲਬ ਨਹੀਂ ਹੁੰਦਾ ਪਰ ਅੰਧਵਿਸ਼ਵਾਸ ਦੇ ਮਾਰੇ ਲੋਕ ਇਨ੍ਹਾਂ ਨੂੰ ਤਸੱਲੀ ਨਾਲ ਪੂਰਾ ਕਰਦੇ ਹਨ। ਅਜਿਹੇ ਕਈ ਰੀਤੀ-ਰਿਵਾਜ਼ ਇੱਥੇ ਦੱਸਾਂਗੇ ਜਿਨ੍ਹਾਂ ’ਤੇ ਯਕੀਨ ਕਰਨਾ ਮੁਸ਼ਕਲ ਹੈ।

  •  ਇਸ ਬੇਹੱਦ ਸ਼ਰਮਨਾਕ ਰਿਵਾਜ਼ ਹੈ ਪਰ ਹਿਮਾਚਲ ਪ੍ਰਦੇਸ਼ ਵਿੱਚ ਇਸ ਨੂੰ ਲੰਮੇ ਸਮੇਂ ਤੋਂ ਫਾਲੋ ਕੀਤਾ ਜਾ ਰਿਹਾ ਹੈ। ਇਹ ਰਵਾਇਤ ਪੂਰੀ ਕਰਨ ਲਈ ਲਾੜੀ ’ਤੇ ਦਬਾਅ ਪਾਇਆ ਜਾਂਦਾ ਹੈ। ਇਸ ਤਹਿਤ ਲਾੜੀ ਨੂੰ ਵਿਆਹ ਬਾਅਦ 5 ਦਿਨਾਂ ਤਕ ਨੰਗਾ ਰਹਿਣਾ ਪੈਂਦਾ ਹੈ। ਇਸ ਦੌਰਾਨ ਉਹ ਆਪਣੇ ਪਤੀ ਨਾਲ ਸਬੰਧ ਵੀ ਨਹੀਂ ਬਣਾ ਸਕਦੀ।
  • ਗੁਜਰਾਤ ਵਿੱਚ ਲਾੜੀ ਦਾ ਪਿਤਾ ਪਹਿਲਾਂ ਦੁੱਧ, ਸ਼ਹਿਦ ਜਾਂ ਪਾਣੀ ਨਾਲ ਲਾੜੇ ਦੇ ਪੈਰ ਧੋਂਦਾ ਹੈ ਤੇ ਫਿਰ ਉਸ ਨੂੰ ਪੀਂਦਾ ਹੈ। ਇਸ ਰਿਵਾਜ਼ ਨੂੰ ‘ਮਧੂਪਰਕ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
  • ਬਿਹਾਰ ਵਿੱਚ ਵੀ ਇਸੇ ਤਰ੍ਹਾਂ ਦੀ ਰਵਾਇਤ ਮੰਨੀ ਜਾਂਦੀ ਹੈ ਜਿੱਥੇ ਨਵੀਂ ਵਿਆਹੀ ਕੁੜੀ ਸਿਰ ’ਤੇ ਮਿੱਟੀ ਦਾ ਘੜਾ ਰੱਖ ਕੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੀ ਹੈ। ਇਸ ਤੋਂ ਇਹ ਪਤਾ ਲਾਇਆ ਜਾਂਦਾ ਹੈ ਕਿ ਦੁਲਹਨ ਕਿੰਨੇ ਸੰਤੁਲਿਤ ਤਰੀਕੇ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਅ ਸਕਦੀ ਹੈ।
  • ਬੰਗਾਲੀ ਵਿਆਹ ਮੁਤਾਬਕ ਵਿਆਹ ਵਾਲੇ ਮੁੰਡੇ ਦੀ ਮਾਂ ਵਿਆਹ ਵੇਲੇ ਹਾਜ਼ਰ ਨਹੀਂ ਹੋ ਸਕਦੀ। ਅਜਿਹਾ ਪੁੱਤ ਦੀ ਬਿਹਤਰ ਜ਼ਿੰਦਗੀ ਲਈ ਕੀਤਾ ਜਾਂਦਾ ਹੈ।
  • ਦੇਸ਼ ਦੇ ਕੁਝ ਆਦਿਵਾਸੀ ਭਾਈਚਾਰਿਆਂ ’ਚ ਅਜੀਬ ਪਰੰਪਰਾਵਾਂ ਹਨ, ਜਿੱਥੇ ਨਵਾਂ ਵਿਆਹਿਆ ਮੁੰਡਾ ਆਪਣੀ ਲਾੜੀ ਨੂੰ ਇੱਕ ਸਾਲ ਤਕ ਲੁਕਾ ਕੇ ਰੱਖਦਾ ਹੈ। ਸਾਲ ਤਕ ਉਸ ਨੂੰ ਬਾਹਰੀ ਵਿਅਕਤੀ ਨਾਲ ਬਾਹਰ ਜਾਣ ਜਾਂ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਮਨਾਹੀ ਹੁੰਦੀ ਹੈ। ਸਾਲ ਦੇ ਅਖ਼ੀਰ ਪਿੱਛੋਂ ਸਮੁਦਾਏ ਦੇ ਵੱਡੇ ਵਿਆਹ ਨੂੰ ਮਨਜ਼ੂਰੀ ਦੇ ਦਿੰਦੇ ਹਨ ਜਿਸ ਤੋਂ ਬਾਅਦ ਉਤਸਵ ਮਨਾਏ ਜਾਂਦੇ ਹਨ।

 

  • 7
    Shares

LEAVE A REPLY