ਫਿਰ ਵਧਣ ਲੱਗੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਪੰਜਵੇਂ ਦਿਨ ਲਗਾਤਾਰ ਉਛਾਲ


Petrol diesel Price Hike

ਦੇਸ਼ ਚ ਲਗਾਤਾਰ ਪੰਜਵੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਦਿੱਲੀ ‘ਚ ਪੈਟਰੋਲ 76.36 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 68 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਿਆ ਹੈ। ਹਾਲਾਂਕਿ ਕੱਲ੍ਹ ਦਿੱਲੀ ‘ਚ ਪੈਟਰੋਲ 76.13 ਰੁਪਏ ਪ੍ਰਤੀ ਲੀਟਰ ਸੀ। ਪਿਛਲੇ ਪੰਜ ਦਿਨਾਂ ‘ਚ ਹੀ ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 81 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ।

ਅੱਜ ਦਿੱਲੀ ‘ਚ ਪੈਟਰੋਲ ਦੀ ਕੀਮਤ 76 ਰੁਪਏ 36 ਪੈਸੇ ਹੈ ਜਦਕਿ ਕਲਕੱਤੇ ‘ਚ 79 ਰੁਪਏ 3 ਪੈਸੇ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ 83 ਰੁਪਏ 75 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦਕਿ ਚੇਨੱਈ ‘ਚ 79 ਰੁਪਏ 25 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ। ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ‘ਚ 67 ਰੁਪਏ 86 ਪੈਸੇ ਪ੍ਰਤੀ ਲੀਟਰ ਹੈ ਜਦਕਿ ਕਲਕੱਤਾ, ਮੁੰਬਈ ਤੇ ਚੇਨੱਈ ‘ਚ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 70.62 ਰੁਪਏ, 72.23 ਰੁਪਏ ਤੇ 71.85 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੇ ਭਾਅ ‘ਚ ਬੀਤੇ ਬੁੱਧਵਾਰ ਤੋਂ ਲੈਕੇ ਹੁਣ ਤੱਕ 48.61 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ ਹੈ।


LEAVE A REPLY