ਸੀਰੀਆ ਤੇ ਹਮਲੇ ਤੋਂ ਬਾਅਦ ਹੋਰ ਮਹਿੰਗਾ ਹੋ ਸਕਦਾ ਹੈ ਪੈਟਰੋਲ ਅਤੇ ਡੀਜ਼ਲ, ਵਿਸ਼ਵ ਯੁਧ ਦੇ ਆਸਾਰ ਵਦੇ


Petrol and Diesel Price may Hike

ਸੀਰੀਆ ਤੇ ਹੋਏ ਹਮਲੇ ਦੇ ਕਾਰਨ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਰ ਵਾਧਾ ਹੋ ਸਕਦਾ ਹੈ| ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਮਿਲ ਕੇ ਸੀਰੀਆ ਦੇ ਕਈ ਟਿਕਾਣਿਆਂ ਤੇ ਸ਼ਨੀਵਾਰ ਦੀ ਸਵੇਰੇ 100 ਮਿਸਾਇਲਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਸੀਰੀਆ ਦੇ ਦਮਿਸ਼ਕ ਅਤੇ ਹੋਮਜ਼ ਸ਼ਹਿਰ ਵਿੱਚ ਤੇਜ਼ ਧਮਾਕਿਆਂ ਦੀ ਆਵਾਜ਼ ਸੁਣੀ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਇਹ ਹਮਲੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀ ਸਰਕਾਰ ਨੇ ਉਨ੍ਹਾਂ ਟਿਕਾਣਿਆਂ ਤੇ ਕੀਤੇ ਹਨ ਜਿੱਥੇ ਹਥਿਆਰ ਲੁਕਾਏ ਗਏ ਹਨ।

ਅਮਰੀਕਾ ਦੀ ਇਸ ਕਾਰਵਾਈ ਤੇ ਰੂਸ ਨੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਸ ਨੇ ਦੁਨੀਆ ਵਿੱਚ ਤੇਲ ਦੇ ਰੇਟ ਵਿੱਚ ਤੇਜ਼ੀ ਆਉਣ ਦੇ ਖਦਸ਼ੇ ਨੂੰ ਵਧਾ ਦਿੱਤਾ ਹੈ। ਇੱਕ ਸਾਲ ਪਹਿਲਾਂ ਵੀ ਅਮਰੀਕਾ ਸੀਰੀਆ ਤੇ ਹਮਲਾ ਕਰ ਚੁੱਕਿਆ ਹੈ। ਇਸ ਵਿੱਚ ਗਲੋਬਲ ਮਾਰਕੀਟ ਵਿੱਚ ਤੇਲ ਦੀਆਂ ਕੀਮਤਾਂ 2 ਫ਼ੀ ਸਦੀ ਤਕ ਵਧੀਆਂ ਸਨ। ਕੱਚੇ ਤੇਲ ਦੀ ਕੀਮਤ 55.59 ਡਾਲਰ ਪ੍ਰਤੀ ਬੈਰਲ ਪਹੁੰਚ ਗਈ ਸੀ। ਭਾਰਤ ਆਪਣੀ ਖਪਤ ਦਾ 80 ਫ਼ੀ ਸਦੀ ਤੇਲ ਮਿਡਲ-ਈਸਟ ਦੇ ਮੁਲਕਾਂ ਤੋਂ ਦਰਾਮਦ ਕਰਦਾ ਹੈ। ਇਸ ਕਰ ਕੇ ਤੇਲ ਦੀਆਂ ਕੀਮਤਾਂ ਦੇ ਰੇਟ ਕੌਮਾਂਤਰੀ ਬਾਜ਼ਾਰ ਤੇ ਵਧੇ ਤਾਂ ਇਸ ਦਾ ਸਿੱਧਾ ਅਸਰ ਭਾਰਤ ਤੇ ਵੀ ਹੋਵੇਗਾ।

  • 719
    Shares

LEAVE A REPLY