ਦਲਿਤ ਚੜ੍ਹਿਆ ਘੋੜੀ ਤਾਂ ਉੱਚ ਜਾਤੀ ਨੂੰ ਨਾ ਆਇਆ ਰਾਸ, ਕੁੱਟਮਾਰ ਮਗਰੋਂ ਵਿਆਹ ਰੋਕਿਆ – ਪੁਲਿਸ ਫੋਰਸ ਤਾਇਨਾਤ


 

Gujarat

ਗੁਜਰਾਤ ਵਿੱਚ ਇੱਕ ਵਾਰ ਫੇਰ ਉੱਚ ਜਾਤੀ ਤੇ ਦਲਿਤ ਸਮਾਜ ਵਿੱਚ ਟਕਰਾਅ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਅਰਵੱਲੀ ਜ਼ਿਲ੍ਹੇ ਦੀ ਮੋਡਾਸਾ ਤਹਿਸੀਲ ਚ ਦਲਿਤ ਸਮਾਜ ਦੇ ਮੁੰਡੇ ਨੂੰ ਘੋੜੀ ਚੜ੍ਹਦਾ ਦੇਖਣਾ ਉੱਚ ਜਾਤੀ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਨੇ ਵਿਆਹ ਤਕ ਤੁੜਵਾ ਦਿੱਤਾ। ਪਾਟੀਦਾਰ ਭਾਈਚਾਰੇ ਦੇ ਲੋਕਾਂ ਨੇ ਦਲਿਤ ਮੁੰਡੇ ਦੀ ਬਰਾਤ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਦੋਵਾਂ ਪੱਖਾਂ ਚ ਮਾਮਲਾ ਵਿਗੜ ਗਿਆ ਤੇ ਪਥਰਾਅ ਸ਼ੁਰੂ ਹੋ ਗਿਆ।

ਇਸ ਮਗਰੋਂ ਪੁਲਿਸ ਨੂੰ ਬੁਲਾਇਆ ਗਿਆ ਜਿਸ ਤੋਂ ਬਾਅਦ ਮਾਮਲਾ ਸ਼ਾਤ ਹੋਇਆ। ਇਸ ਦੌਰਾਨ ਵੀ ਕੁਝ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਅਸਲ ਚ ਜਿਏਸ਼ ਦੀ ਬਾਰਾਤ ਸਾਬਰਕਾਂਠਾ ਦੇ ਬਰੋਧਪੁਰ ਦੇ ਪਿੰਡ ਚ ਜਾ ਰਹੀ ਸੀ। ਉੱਚ ਸਮਾਜ ਦੇ ਕੁਝ ਲੋਕਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਇਸ ਤੋਂ ਬਾਅਦ ਮਾਹੌਲ ਖ਼ਰਾਬ ਹੋ ਗਿਆ। ਪੁਲਿਸ ਦੇ ਆਉਣ ਤੋਂ ਬਾਅਦ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਇਹ ਵਿਆਹ ਅੱਜ ਹੋਣਾ ਹੈ। ਦਲਿਤ ਸਮਾਜ ਨੂੰ ਹੁਣ ਬਾਰਾਤ ਲੈ ਕੇ ਜਾਣ ਚ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਲਾਕੇ ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।


LEAVE A REPLY