ਸਿਮਰਨਜੀਤ ਬੈਂਸ ਦੇ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਹਰਕਤ ਵਿੱਚ ਆਈ ਲੁਧਿਆਣਾ ਪੁਲਿਸ, ਕੀਤੀ ਛਾਪੇਮਾਰੀ – ਵੇਖੋ ਤਸਵੀਰਾਂ


ਲੁਧਿਆਣਾ: ਟਰਾਂਸਪੋਰਟ ਨਗਰ ਦੀ ਖੋੜਾ ਕਲੋਨੀ ਵਿੱਚ ਸ਼ਨੀਵਾਰ ਨੂੰ ਵੱਡੀ ਤਾਦਾਦ ਚ ਪੁਲਿਸ ਮੁਲਾਜ਼ਮ ਰੇਡ ਕਰਨ ਲਈ ਪਹੁੰਚੇ। ਬੀਤੇ ਦਿਨੀਂ ਇਸੇ ਇਲਾਕੇ ਵਿੱਚ ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣਾ ਸਾਥੀ ਭੇਜ ਕੇ ਚਿੱਟਾ ਖ਼ਰੀਦਿਆ ਸੀ ਤੇ ਇਹ ਸਾਰੀ ਘਟਨਾ ਫੇਸਬੁੱਕ ਤੇ ਲਾਈਵ ਵੀ ਕੀਤੀ ਸੀ।

ਦੱਸਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਵੱਡੇ ਪੱਧਰ ਤੇ ਨਸ਼ੇ ਦੀ ਵਿਕਰੀ ਹੁੰਦੀ ਹੈ। ਵਿਧਾਇਕ ਬੈਂਸ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਸੀ। ਪਰ ਛਾਪਾ ਮਾਰਨ ਪੁੱਜੇ ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਉਹ ਚੋਣਾਂ ਦੇ ਮੱਦੇਨਜ਼ਰ ਹੀ ਵੱਖ-ਵੱਖ ਇਲਾਕਿਆਂ ਵਿੱਚ ਛਾਪੇ ਮਾਰ ਰਹੇ ਹਨ। ਪੁਲਿਸ ਮੁਤਾਬਕ ਉਨ੍ਹਾਂ ਦੀ ਵੀ ਡਿਊਟੀ ਬਾਹਰੋਂ ਲੱਗੀ ਹੋਈ ਹੈ।


LEAVE A REPLY