ਲੁੱਟ ਦੀ ਨੀਅਤ ਨਾਲ ਅੌਰਤ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਗ੍ਰਿਫਤਾਰ


ਥਾਣਾ ਦਾਖਾ ਦੀ ਪੁਲਸ ਨੂੰ ਉਦੋਂ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਮੱਛੀ ਫਾਰਮ ਪੰਡੋਰੀ ਵਿਖੇ ਇਕ ਅੌਰਤ ਨੂੰ ਮੌਤ ਦੇ ਘਾਟ ਉਤਾਰਨ ਅਤੇ ਦੋ ਨੂੰ ਜ਼ਖਮੀ ਕਰਨ ਉਪਰੰਤ ਲੁੱਟ-ਖੋਹ ਕਰਨ ਵਾਲੇ ਪੰਜ ਕਾਤਲ ਲੁਟੇਰਿਆਂ ਨੂੰ ਲੁੱਟੇ ਹੋਏ ਸਾਮਾਨ ਸਮੇਤ ਦਬੋਚ ਲਿਆ ਅਤੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ। ਐੱਸ.ਐੱਸ.ਪੀ. ਵਰਿੰਦਰ ਸਿੰਘ ਬਰਾਡ਼ ਲੁਧਿਆਣਾ (ਦਿਹਾਤੀ) ਵੱਲੋਂ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਰਾਮਕਲੀ ਪਤਨੀ ਰਜਿੰਦਰ ਰਜਕ ਵਾਸੀ ਬਿਹਾਰ ਹਾਲ ਵਾਸੀ ਪੰਡੋਰੀ ਦੇ ਬਿਆਨ ’ਤੇ ਮੁਕੱਦਮਾ ਥਾਣਾ ਦਾਖਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ ਕਿ ਉਸ ਦਾ ਲਡ਼ਕਾ ਸੁਧੀਰ ਰਜਕ ਆਪਣੇ ਪਰਿਵਾਰ ਸਮੇਤ ਪਿੰਡ ਪੰਡੋਰੀ ਵਿਖੇ ਜੀ.ਟੀ. ਰੋਡ ਨੇਡ਼ੇ ਬਣੇ ਮੱਛੀ ਫਾਰਮ ਵਿਖੇ ਬਣੇ ਮਕਾਨ ਵਿਚ ਰਹਿੰਦਾ ਹੈ ਅਤੇ ਮੱਛੀ ਫਾਰਮ ਦੀ ਦੇਖਭਾਲ ਕਰਦਾ ਹੈ। 5 ਜੁਲਾਈ ਨੂੰ ਉਸ ਦਾ ਲਡ਼ਕਾ ਸੁਧੀਰ ਵਾਪਸ ਆਪਣੇ ਪਿੰਡ ਬਿਹਾਰ ਗਿਆ ਹੋਇਆ ਸੀ। ਮੱਛੀ ਫਾਰਮ ਦੀ ਦੇਖਭਾਲ ਲਈ ਉਨ੍ਹਾਂ ਦਾ ਇਕ ਹੋਰ ਨੌਕਰ ਵਿਨੋਦ ਬਾਬਨ ਵੀ ਰਹਿੰਦਾ ਹੈ। 6 ਜੁਲਾਈ ਨੂੰ ਉਹ ਰਾਤ 10 ਵਜੇ ਦੇ ਕਰੀਬ ਖਾਣਾ ਖਾ ਕੇ ਸੌਂ ਗਏ ਸੀ ਤਾਂ ਸਮਾਂ ਕਰੀਬ ਰਾਤ ਡੇਢ ਵਜੇ ਬਾਹਰ ਮੰਜੇ ’ਤੇ ਪਏ ਵਿਨੋਦ ਬਾਬਨ ਦੀਆਂ ਚੀਕਾਂ ਸੁਣਾਈ ਦਿੱਤੀਆਂ। ਰੌਲਾ ਸੁਣ ਕੇ ਉਹ ਵੀ ਜਾਗ ਗਏ ਪਰ ਉਨ੍ਹਾਂ ਨੇ ਕਮਰੇ ਨੂੰ ਅੰਦਰੋ ਕੁੰਡੀ ਲਾਈ ਹੋਈ ਸੀ ਤਾਂ ਉਨ੍ਹਾਂ ਦੇ ਦਰਵਾਜ਼ੇ ਨੂੰ ਬਾਹਰੋਂ ਕਿਸੇ ਨੇ ਜ਼ੋਰ-ਜ਼ੋਰ ਦੀ ਖਡ਼ਕਾਇਆ। ਜਦੋਂ ਅਾਵਾਜ਼ਾਂ ਆਉਣੀਆਂ ਬੰਦ ਹੋਈਆਂ ਤਾਂ ਉਸ ਨੇ ਅਤੇ ਉਸ ਦੀ ਨੂੰਹ ਸੰਗੀਤਾ ਦੇਵੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਆਈਆਂ।

ਬਾਹਰ ਬੱਲਬ ਜਗ ਰਹੇ ਸਨ। ਜਦੋਂ ਉਹ ਅਤੇ ਉਸ ਦੀ ਨੂੰਹ ਬਾਹਰ ਮੰਜੇ ’ਤੇ ਪਏ ਵਿਨੋਦ ਬਾਬਨ ਜਿਸ ਦੇ ਸਿਰ ਵਿਚ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਖੂਨ ਨਿਕਲ ਰਿਹਾ ਸੀ, ਨੂੰ ਦੇਖਣ ਲੱਗੀਆਂ ਤਾਂ ਜੀ.ਟੀ. ਰੋਡ ਵੱਲੋਂ ਤਿੰਨ ਮੋਨੇ ਵਿਅਕਤੀ ਭੱਜ ਕੇ ਉਨ੍ਹਾਂ ਵੱਲ ਆਏ। ਉਹ ਡਰ ਕੇ ਕਮਰੇ ਅੰਦਰ ਜਾ ਵਡ਼ੀਆਂ ਜਿਨ੍ਹਾਂ ਵਿਚੋਂ ਇਕ ਵਿਅਕਤੀ ਬੌਰੀਆ ਟਾਈਪ ਜਿਸ ਨੂੰ ਮੈਂ ਪਛਾਣਦੀ ਹਾਂ ਕਿਉਂਕਿ ਉਹ ਦੋ/ਤਿੰਨ ਦਿਨਾਂ ਤੋਂ ਉਸ ਦੇ ਲਡ਼ਕੇ ਸੁਧੀਰ ਬਾਰੇ ਪੁੱਛਣ ਆਉਂਦਾ ਸੀ ਜਿਨ੍ਹਾਂ ਕੋਲ ਦਾਹ, ਲੋਹੇ ਦੇ ਡੰਡੇ ਆਦਿ ਸਨ ਜਿਨ੍ਹਾਂ ਨੇ ਉਨ੍ਹਾਂ ਦੀ ਕੁੱਟ-ਮਾਰ ਕੀਤੀ ਅਤੇ ਕਿਹਾ ਕਿ ਪੈਸੇ ਤੇ ਸੋਨਾ ਕਿੱਥੇ ਹੈ ਜਿਨ੍ਹਾਂ ਵਿਚੋਂ ਇਕ ਵਿਅਕਤੀ ਕਮਰੇ ਅੰਦਰ ਪਏ ਟਰੰਕਾਂ ’ਚੋਂ ਪੈਸੇ ਅਤੇ ਸੋਨੇ ਦੇ ਜੇਵਰਾਤ ਲੱਭਣ ਲੱਗ ਪਿਆ। ਮੇਰੀ ਨੂੰਹ ਸੰਗੀਤਾ ਵੱਲੋਂ ਵਿਰੋਧ ਕਰਨ ਤੇ ਉਸ ਦੇ ਸਿਰ ’ਤੇ ਦਾਹ ਨਾਲ ਵਾਰ ਕੀਤਾ ਜਿਸ ਨਾਲ ਮੇਰੀ ਨੂੰਹ ਗੰਭੀਰ ਜ਼ਖਮੀ ਹੋ ਗਈ। ਲੁਟੇਰਿਆਂ ਨੇ ਉਸ ਦੀ ਨੂੰਹ ਦੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਪੈਰਾਂ ਵਿਚ ਪਾਈਆਂ ਚਾਂਦੀ ਦੀਆਂ ਝਾਂਜਰਾਂ ਲਾਹ ਲਈਆਂ।

ਅਗੇ ਪੜ੍ਹੋ ਪੂਰੀ ਖ਼ਬਰ 


LEAVE A REPLY