ਗੈਂਗਸਟਰ ਦਿਲਪ੍ਰੀਤ ਦੀ ਮੁਸ਼ਕਿਲਾਂ ਵਧਿਆ ਪੁਲਿਸ ਨੇ ਪੁਰਾਣੇ ਕੇਸ ਵੀ ਖੁੱਲ੍ਹੇ, ਰਿਮਾਂਡ ਵਧਿਆ


Gangster Dilpreet

ਪਿਛਲੇ ਸਾਲ ਸੈਕਟਰ 38 ‘ਚ ਸਰਪੰਚ ਕਤਲ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਉਰਫ਼ ਬਾਬਾ ਨੂੰ ਚੰਡੀਗੜ੍ਹ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਬੀਤੀ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਤੋਂ ਕਾਬੂ ਕਰਨ ਤੋਂ ਬਾਅਦ ਅੱਜ ਦਿਲਪ੍ਰੀਤ ਦਾ ਰਿਮਾਂਡ ਖ਼ਤਮ ਹੋ ਰਿਹਾ ਸੀ। ਅਦਾਲਤ ਨੇ ਗੈਂਗਸਟਰ ਦਿਲਪ੍ਰੀਤ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਸੀ, ਪਰ ਚੰਡੀਗੜ੍ਹ ਪੁਲਿਸ ਨੇ ਸਰਪੰਚ ਕਤਲ ਮਾਮਲੇ ਵਿੱਚ ਅਦਾਲਤ ਤੋਂ ਤਿੰਨ ਦਿਨ ਦਾ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਦੋ ਦਿਨ ਦਾ ਰਿਮਾਂਡ ਜਾਰੀ ਕੀਤਾ।

ਹਾਲਾਂਕਿ, ਦਿਲਪ੍ਰੀਤ ਦੀ ਹਾਲਤ ਅਦਾਲਤ ਵਿੱਚ ਪੇਸ਼ ਹੋਣ ਲਾਇਕ ਨਾ ਹੋਣ ਕਰਕੇ ਜੱਜ ਖ਼ੁਦ ਸੈਕਟਰ 32 ਦੇ ਹਸਪਤਾਲ ਵਿੱਚ ਉਸ ਰਿਮਾਂਡ ਬਾਰੇ ਫੈਸਲਾ ਕਰਨ ਲਈ ਗਏ ਸਨ। ਰਿਮਾਂਡ ਦੀ ਮੰਗ ‘ਤੇ ਜੱਜ ਨੇ ਸਰਪੰਚ ਕਤਲ ਮਾਮਲੇ ਵਿੱਚ ਦੋ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ। ਉੱਧਰ, ਦਿਲਪ੍ਰੀਤ ਨਾਲ ਗ੍ਰਿਫਤਾਰ ਹੋਈਆਂ ਉਸ ਦੀਆਂ ਦੋ ਮਹਿਲਾ ਦੋਸਤਾਂ ਨੂੰ ਅੱਜ ਮੁਹਾਲੀ ਅਦਾਲਤ ਨੇ ਨਿਆਂਇਕ ਹਿਰਾਸਤ ਭੇਜ ਦਿੱਤਾ। ਬੱਦੀ ਤੋਂ ਗ੍ਰਿਫ਼ਤਾਰ ਹੋਏ ਦਿਲਪ੍ਰੀਤ ਦੇ ਸਾਥੀ ਵਿਪਨ ਨੂੰ ਮੁਹਾਲੀ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ।
ਦਿਲਪ੍ਰੀਤ ਦੇ ਸਾਥੀ ਅਰੁਣ ਤੋਂ ਪੁੱਛਗਿੱਛ ਦੌਰਾਨ ਵਿਪਨ ਦਾ ਨਾਂਅ ਸਾਹਮਣੇ ਆਇਆ ਸੀ। ਵਿਪਨ ‘ਤੇ ਇਲਜ਼ਾਮ ਹਨ ਕਿ ਦਿਲਪ੍ਰੀਤ ਦੇ ਨਾਂਅ ‘ਤੇ ਉਹ ਬੱਦੀ ਦੇ ਸਨਅਤਕਾਰਾਂ ਤੋਂ ਫਿਰੌਤੀ ਲੈਂਦਾ ਸੀ।

  • 719
    Shares

LEAVE A REPLY