ਪੁਲਸ ਨੇ ਨੋਜਵਾਨ ਨੂੰ 111 ਪੇਟੀਆਂ ਗੈਰ ਕਾਨੂੰਨੀ ਸ਼ਰਾਬ ਸਮੇਤ ਕੀਤਾ ਗ੍ਰਿਫਤਾਰ


ਲੁਧਿਆਣਾ– ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਡਰਾਈਵਰ ਗੈਰ-ਕਾਨੂੰਨੀ ਸ਼ਰਾਬ ਦਾ ਡਲਿਵਰੀਮੈਨ ਬਣ ਗਿਆ ਅਤੇ ਖਮਾਣੋ ਤੋਂ ਸ਼ਰਾਬ ਸਮੱਗਲਰਾਂ ਦੀ ਕਾਰ ‘ਚ ਨਾਜਾਇਜ਼ ਸ਼ਰਾਬ ਲਿਆਉਣ ਲੱਗ ਪਿਆ। ਜਿਸ ਦੇ ਖਿਲਾਫ ਸੀ. ਆਈ. ਏ.-2 ਦੀ ਪੁਲਸ ਨੇ 111 ਪੇਟੀਆਂ ਸ਼ਰਾਬ ਬਰਾਮਦ ਕਰ ਕੇ ਥਾਣਾ ਫੋਕਲ ਪੁਆਇੰਟ ‘ਚ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਸਵਰਨ ਸਿੰਘ ਅਨੁਸਾਰ ਫੜੇ ਗਏ ਦੋਸ਼ੀ ਦੀ ਪਛਾਣ ਸੁਰਿੰਦਰਪਾਲ ਸਿੰਘ ਨਿਵਾਸੀ ਵਿਜੇ ਨਗਰ ਦੇ ਰੂਪ ‘ਚ ਹੋਈ ਹੈ। ਪੁਲਸ ਨੇ ਉਸ ਨੂੰ ਸੂਚਨਾ ਦੇ ਆਧਾਰ ‘ਤੇ ਸ਼ਾਲੂ ਸਟੀਲ ਦੇ ਨੇੜਿਓਂ ਮੰਗਲਵਾਰ ਨੂੰ ਤਦ ਗ੍ਰਿਫਤਾਰ ਕੀਤਾ, ਜਦ ਉਹ ਬਲੈਰੋ ਕਾਰ ‘ਚ ਸ਼ਰਾਬ ਲੈ ਕੇ ਆ ਰਿਹਾ ਸੀ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਸ ਦੇ 3 ਬੇਟੀਆਂ ਹਨ ਅਤੇ ਉਸ ‘ਤੇ 1 ਲੱਖ ਰੁਪਏ ਦਾ ਕਰਜ਼ਾ ਹੈ। ਆਰਥਿਕ ਹਾਲਤ ਠੀਕ ਕਰਨ ਅਤੇ ਕਰਜ਼ਾ ਉਤਾਰਨ ਲਈ ਡਲਿਵਰੀਮੈਨ ਬਣ ਗਿਆ। ਉਸ ਨੂੰ ਹਰੇਕ ਚੱਕਰ ਦਾ 3 ਹਜ਼ਾਰ ਰੁਪਏ ਵੱਡੇ ਸਮੱਗਲਰਾਂ ਤੋਂ ਮਿਲਦਾ ਸੀ। 20 ਦਿਨਾਂ ‘ਚ ਦੂਜੀ ਵਾਰ ਫੜਿਆ ਗਿਆ ਇਸ ਸਮੱਗਲਰ ਨੂੰ ਲਗਭਗ 20 ਦਿਨ ਪਹਿਲਾਂ ਵੀ ਸੀ. ਆਈ. ਏ.-2 ਦੀ ਪੁਲਸ ਨੇ 100 ਪੇਟੀਆਂ ਨਾਜਾਇਜ਼ ਸ਼ਰਾਬ ਸਣੇ ਦਬੋਚਿਆ ਸੀ। ਜਿਸ ‘ਚ ਜ਼ਮਾਨਤ ‘ਤੇ ਆਉਣ ਤੋਂ ਬਾਅਦ ਫਿਰ ਤੋਂ ਕੰਮ ਕਰਨ ਲੱਗ ਪਿਆ ਅਤੇ ਅੱਜ ਫਿਰ ਦਬੋਚਿਆ ਗਿਆ। ਪੁਲਸ ਹੁਣ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਉੁਹ ਕਿਸ ਦੇ ਲਈ ਕੰਮ ਕਰ ਰਿਹਾ ਹੈ।

  • 1
    Share

LEAVE A REPLY