ਪੁਲਸ ਨੇ ਛਾਪਾ ਮਾਰਦਿਆਂ ਨਾਜਾਇਜ਼ ਰੇਤ ਨਾਲ ਭਰੀਆਂ 4 ਟਰਾਲੀਆਂ ਅਤੇ 5 ਟਰੈਕਟਰਾਂ ਨੂੰ ਕੀਤਾ ਜ਼ਬਤ


ਲੁਧਿਆਣਾ– ਥਾਣਾ ਮੇਹਰਬਾਨ ਦੀ ਪੁਲਸ ਨੇ ਪਿੰਡ ਸਸਰਾਲੀ ਕਾਲੋਨੀ ‘ਚ ਛਾਪਾ ਮਾਰਦਿਆਂ ਨਾਜਾਇਜ਼ ਰੇਤ ਨਾਲ ਭਰੀਆਂ 4 ਟਰਾਲੀਆਂ ਅਤੇ 5 ਟਰੈਕਟਰਾਂ ਨੂੰ ਜ਼ਬਤ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਪੁਲਸ ਨੇ ਕਾਲਾ ਸਿੰਘ ਪੁੱਤਰ ਅਜੀਤ ਸਿੰਘ, ਸਸਰਾਲੀ ਕਾਲੋਨੀ, ਦੂਜੇ ਮਾਮਲੇ ਵਿਚ ਗੁਰਦੀਪ ਸਿੰਘ ਪੁੱਤਰ ਸਰਦਾਰਾ ਸਿੰਘ, ਵਾਸੀ ਬੂਥਗੜ੍ਹ ਜੋਗਾ ਸਿੰਘ ਪੁੱਤਰ ਜਰਨੈਲ ਵਾਸੀ ਸਸਰਾਲੀ ਕਾਲੋਨੀ, ਤੀਜੇ ਮਾਮਲੇ ਕੁਲਦੀਪ ਸਿੰਘ ਪੁੱਤਰ ਜੀਤ ਸਿੰਘ ਵਾਸੀ ਸਸਰਾਲੀ ਕਾਲੋਨੀ ਅਤੇ ਚੌਥੇ ਮਾਮਲੇ ‘ਚ ਚੰਦ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਸਸਰਾਲੀ ਕਾਲੋਨੀ ਖਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਦੋਂਕਿ ਪੁਲਸ ਨੇ ਮੌਕੇ ‘ਤੇ ਗੁਰਦੀਪ ਸਿੰਘ ਅਤੇ ਜੋਗਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਫਰਾਰ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ, ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

  • 45
    Shares

LEAVE A REPLY