ਪੀਜੀਆਈ ਚੰਡੀਗੜ੍ਹ ਵਲੋਂ ਜਾਰੀ ਪੋਸਟਮਾਰਟਮ ਰਿਪੋਰਟ ਚ ਹੋਇਆ ਖ਼ੁਲਾਸਾ – ਇਸ ਦਿਨ ਹੋ ਗਈ ਸੀ ਫ਼ਤਹਿਵੀਰ ਦੀ ਮੌਤ


 

ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸੰਗਰੂਰ ਦੇ ਭਗਵਾਨਪੁਰਾ ਵਿੱਚ ਦੋ ਸਾਲਾ ਫ਼ਤਹਿਵੀਰ ਸਿੰਘ ਦੀ ਮੌਤ ਬਾਰੇ ਨਵਾਂ ਖ਼ੁਲਾਸਾ ਕੀਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਮੁਤਾਬਕ ਕੱਲ੍ਹ ਤੋਂ ਲਗਪਗ 3-4 ਦਿਨ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੀ ਮੌਤ ਸਾਹ ਘੁੱਟਣ ਕਰਕੇ ਹੋਈ। ਯਾਨੀ ਫ਼ਤਹਿਵੀਰ ਦੋ-ਤਿਨ ਦਿਨਾਂ ਤਕ ਡੂੰਗੇ ਬਾਰਵੈੱਲ ਵਿੱਚ ਤੰਗ ਸਾਹ ਨਾਲ ਤੜਫ਼ਦਾ ਰਿਹਾ ਤੇ ਕਿਸੇ ਨੇ ਉਸ ਦੀ ਆਵਾਜ਼ ਨਾ ਸੁਣੀ।

ਛੇ ਦਿਨਾਂ ਬਾਅਦ ਬੋਰਵੈੱਲ ਵਿੱਚੋਂ ਕੱਢੇ ਫ਼ਤਹਿਵਾਰ ਨੂੰ ਤੁਰੰਤ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਲਿਆਂਦਾ ਗਿਆ ਸੀ। ਪੋਸਟ ਮਾਰਟਮ ਮਗਰੋਂ ਡਾਕਟਰਾਂ ਨੇ ਫ਼ਤਹਿਵੀਰ ਬਾਰੇ ਮੈਡੀਕਲ ਬੁਲਿਟਨ ਜਾਰੀ ਕੀਤਾ। ਜਦੋਂ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਤਾਂ ਉਸ ਦੇ ਸਾਹ ਰੁਕੇ ਹੋਏ ਸਨ। ਦਿਲ ਵੀ ਨਹੀਂ ਧੜਕ ਰਿਹਾ ਸੀ ਜਿਸ ਮਗਰੋਂ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਪੁਲਿਸ ਨੇ ਉਸ ਦਾ ਪੋਸਟ ਮਾਰਟਮ ਕਰਵਾਉਣ ਲਈ ਕਿਹਾ।

Postmortem Report of Fatehveer issued by PGI Chandigarh

ਬਚਾਅ ਕਾਰਜਾਂ ਦੌਰਾਨ ਇੱਕ ਪਾਸੇ ਤਾਂ ਪ੍ਰਸ਼ਾਸਨ ਪਰਿਵਾਰ ਨੂੰ ਲਗਾਤਾਰ ਦਿਲਾਸਾ ਦੇ ਰਿਹਾ ਸੀ ਕਿ ਫ਼ਤਹਿਵੀਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਏਗਾ ਪਰ ਇਸ ਖ਼ੁਲਾਸੇ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ ਹੈ। ਕੱਲ੍ਹ ਫ਼ਤਹਿਵੀਰ ਦੇ ਪਿੰਡ ਭਗਵਾਨਪੁਰਾ ਵਿੱਚ ਉਸ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਆਈਜੀ ਮੌਕੇ ‘ਤੇ ਆਈ ਪਰ ਲੋਕਾਂ ਵੱਲੋਂ ਕੀਤੀ ਨਾਅਰੇਬਾਜ਼ੀ ਬਾਅਦ ਚਲੇ ਗਏ। ਹੁਣ ਲੋਕਾਂ ਦਾ ਸਰਕਾਰ ਖਿਲਾਫ ਢਿੱਲੀ ਕਾਰਵਾਈ ਵਿਰੁੱਧ ਗੁੱਸਾ ਫੁੱਟ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਲਗਾਤਾਰ ਸਰਕਾਰ ਖਿਲਾਫ ਰੋਸ ਕੱਢਿਆ ਜਾ ਰਿਹਾ ਹੈ। ਛੇ ਦਿਨਾਂ ਬਾਅਦ ਫਤਿਹ ਨੂੰ ਉਸੇ ਬੋਰਵੈੱਲ ਵਿੱਚੋਂ ਦੇਸੀ ਤਰੀਕੇ ਨਾਲ ਬਾਹਰ ਕੱਢਿਆ ਗਿਆ ਜਿਸ ਵਿੱਚ ਉਹ ਫਸਿਆ ਸੀ। ਵੱਖ-ਵੱਖ ਇਲਾਕਿਆਂ ‘ਚ ਬਾਜ਼ਾਰ ਬੰਦ ਹਨ। ਅੱਜ ਵੀ ਸੋਸ਼ਲ ਮੀਡੀਆ ‘ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।

ਫ਼ਤਹਿਵੀਰ ਬੀਤੇ ਵੀਰਵਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿੱਚ ਆਪਣੇ ਖੇਤ ਵਿੱਚ ਬਣੇ ਹੋਏ ਪੁਰਾਣੇ ਬੋਰਵੈੱਲ ਵਿੱਚ ਡਿੱਗ ਪਿਆ ਸੀ। ਉਸ ਨੂੰ ਬਚਾਉਣ ਲਈ ਪੰਜ ਦਿਨ ਬਚਾਅ ਕਾਰਜ ਬੇਹੱਦ ਸੁਸਤ ਰਫ਼ਤਾਰ ਨਾਲ ਚੱਲੇ, ਜਿਸ ਕਾਰਨ ਫ਼ਤਹਿ ਦਾ ਜ਼ਿੰਦਗੀ ਦਾ ਅੰਤ ਉਸ ਦੇ ਜਨਮਦਿਨ ਤੋਂ ਹੀ ਅਗਲੇ ਹੀ ਦਿਨ ਹੋ ਗਿਆ।


LEAVE A REPLY