ਹੁਣ ਬਿਜਲੀ ਮੀਟਰ ਵੀ ਹੋਣਗੇ ਸਮਾਰਟ ਪ੍ਰੀਪੇਡ, ਜ਼ਰੂਰਤ ਮੁਤਾਬਕ ਭਰੋ ਬਿੱਲ


Electricity

ਸਰਕਾਰ ਤਿੰਨ ਸਾਲ ਚ ਦੇਸ਼ ਭਰ ਦੇ ਬਿਜਲੀ ਮੀਟਰਾਂ ਨੂੰ ਸਮਾਰਟ ਪ੍ਰੀਪੇਡ ਚ ਬਦਲਣ ਜਾ ਰਹੀ ਹੈ। ਬਿਜਲੀ ਮੰਤਰਾਲੇ ਦੇ ਇਸ ਫੈਸਲੇ ਦਾ ਮਕਸਦ ਬਿਜਲੀ ਦੇ ਟ੍ਰਾਂਸਮੀਸ਼ਨ ਤੇ ਡਿਸਟ੍ਰੀਬਿਊਸ਼ਨ ਚ ਹੋਣ ਵਾਲੇ ਨੁਕਸਾਨ ਚ ਕਮੀ ਲਿਆਉਣਾ ਹੈ।

ਇਸ ਦੇ ਨਾਲ ਡਿਸਟ੍ਰੀਬਿਊਸ਼ਨ ਕੰਪਨੀਆਂ ਦੀ ਸਥਿਤੀ ਬਿਹਤਰ ਹੋਵੇਗੀ। ਊਰਜਾ ਦੀ ਸੰਭਾਲ ਵੀ ਹੋ ਪਾਵੇਗੀ। ਕਾਗਜ਼ੀ ਬਿੱਲਾਂ ਦਾ ਪ੍ਰਬੰਧ ਖ਼ਤਮ ਹੋਣ ਨਾਲ ਬਿੱਲ ਭੁਗਤਾਨ ਚ ਵੀ ਆਸਾਨੀ ਹੋਵੇਗੀ। ਬਿਜਲੀ ਮੰਤਰਾਲੇ ਵੱਲੋਂ ਸੋਮਵਾਰ ਨੂੰ ਇੱਕ ਬਿਆਨ ਚ ਕਿਹਾ ਗਿਆ ਕਿ ਸਮਾਰਟ ਮੀਟਰ ਗਰੀਬਾਂ ਦੇ ਹਿੱਤ ਚ ਹਨ। ਉਨ੍ਹਾਂ ਨੂੰ ਪੂਰੇ ਮਹੀਨੇ ਦਾ ਬਿੱਲ ਇੱਕ ਵਾਰ ਚ ਚੁਕਾਉਣ ਦੀ ਲੋੜ ਨਹੀਂ ਹੋਵੇਗੀ। ਉਹ ਆਪਣੀ ਜ਼ਰੂਰਤ ਮੁਤਾਬਕ ਬਿੱਲ ਭਰ ਸਕਣਗੇ।


LEAVE A REPLY