ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਚੀਫ਼ ਇੰਜੀਨੀਅਰ ਲੁਧਿਆਣਾ ਵੱਲੋਂ ਮੰਗਾਂ ਨਾ ਮੰਨਣ ਤੇ ਸੀ ਐੱਚ ਬੀ ਠੇਕਾ ਕਾਮਿਆਂ ਨੇ ਚੀਫ ਇੰਜੀਨੀਅਰ ਦੀ ਫੂਕੀ ਅਰਥੀ


ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਜ਼ੋਨ ਲੁਧਿਆਣਾ ਦੇ ਸੀ ਐੱਚ ਬੀ ਠੇਕਾ ਕਾਮਿਆਂ ਨੇ ਪਾਵਰਕਾਮ ਦੀ ਮੈਨੇਜਮੈਂਟ ਦੇ ਚੀਫ ਇੰਜੀਨੀਅਰ ਦਾ ਪੁਤਲਾ ਸਾੜਿਆ ਅਤੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਮੀਤ ਪ੍ਰਧਾਨ ਸਿਮਰਨਜੀਤ ਸਿੰਘ ਸਰਕਲ ਪ੍ਰਧਾਨ ਅਵਤਾਰ ਸਿੰਘ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਸੀ ਐੱਚ ਬੀ ਠੇਕਾ ਕਾਮਿਆਂ ਦੀ ਯੂਨੀਅਨ ਦੇ ਸੰਘਰਸ਼ ਦੇ ਦੌਰਾਨ 70% ਜੌਨ ਜਲੰਧਰ ਜ਼ੋਨ ਬਠਿੰਡਾ ਦੇ ਠੇਕਾ ਕਾਮਿਆਂ ਨੂੰ ਬਹਾਲ ਕੀਤਾ ਗਿਆ ਪਰ ਲੁਧਿਆਣੇ ਦੇ ਵਿੱਚ ਸੀ ਐੱਚ ਬੀ ਠੇਕਾ ਕਾਮਿਆਂ ਨੂੰ ਬਹਾਲ ਨਹੀਂ ਕੀਤਾ ਗਿਆ ਤੇ ਅੱਜ ਮੰਗ ਕਰਦੇ ਹਾਂ ਕਿ ਇੱਥੇ ਵੀ ਉਸ ਚਿੱਠੀ ਨੂੰ ਲਿਆ ਕੇ ਲਾਗੂ ਕੀਤਾ ਜਾਵੇ ਅਤੇ ਪਾਵਰਕਾਮ ਦੀ ਮੈਨੇਜਮੈਂਟ ਨੇ ਖੰਨਾ ਸਰਕਲ ਦੇ ਠੇਕਾ ਕਾਮਿਆਂ ਦੀਆਂ ਇੱਕ ਸਾਲ ਤੋਂ ਉੱਪਰ ਦੀਆਂ ਰੁਕੀਆਂ ਤਨਖ਼ਾਹਾਂ ਹਾਲੇ ਤੱਕ ਨਹੀਂ ਰੱਖੀਆਂ ਗਈਆਂ ਤੇ ਸਰਕਲ ਖੰਨਾ , ਸੁਆਰਬਨ ਲੁਧਿਆਣਾ ਲਲਤੋਂ ਤੋਂ ਜਬਰੀ ਦੇ ਨਾਲ ਠੇਕਾ ਕਾਮਿਆਂ ਨੂੰ ਛਾਂਟੀ ਕਰ ਦਿੱਤਾ ਗਿਆ ਜਦਕਿ ਪਿਛਲੇ ਸਮੇਂ ਦੇ ਵਿੱਚ ਚੀਫ਼ ਇੰਜੀਨੀਅਰ ਨਾਲ ਮੰਗਾਂ ਪ੍ਰਤੀ ਕੱਢੇ ਕਾਮੇ ਨੂੰ ਬਹਾਲ ਕਰਾਉਣ ਲਈ ਖੰਨਾ ਸਰਕਲ ਵਰਕਆਰਡਰ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਵਰਕਓਡਰ ਜਾਰੀ ਕਰਵਾਉਣ ਲਈ ਤਨਖਾਹਾਂ ਰਿਲੀਜ਼ ਕਰਵਾਉਣ ਲਈ ਤੇ ਕੱਢੇਗਾ ਨੂੰ ਬਹਾਲ ਕਰਵਾਉਣ ਲਈ ਚੀਫ਼ ਇੰਜੀਨੀਅਰ ਨੂੰ ਪਹਿਲਾਂ ਵੀ ਡੈਪੂਟੇਸ਼ਨ ਮਿਲਿਆ ਗਿਆ ਪਰ ਮੰਗਾਂ ਦਾ ਹੱਲ ਕੋਈ ਵੀ ਨਹੀਂ ਕੀਤਾ ਜਾ ਰਿਹਾ ਜਿਸ ਦੇ ਕਾਰਨ ਠੇਕਾ ਕਾਮਿਆਂ ਵਿੱਚ ਭਾਰੀ ਰੋਸ ਹੈ ਅਤੇ ਮਜ਼ਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ|

ਪਾਵਰਕਾਮ ਦੀ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਤੇ ਸੰਘਰਸ਼ ਦੇ ਦੌਰਾਨ ਮੈਨੇਜਮੈਂਟ ਵੱਲੋਂ ਚੀਫ ਇੰਜੀਨੀਅਰ ਨੂੰ ਕਈ ਵਾਰ ਚਿੱਠੀਆਂ ਕੱਢੀਆਂ ਕਿ ਤਨਖਾਹਾਂ ਠੇਕਾ ਕਾਮੇ ਦੀ ਜਾਰੀ ਕੀਤੀਆ ਜਾਣ ਸਾਹਇਕ ਕਿਰਤ ਕਮਿਸ਼ਨਰ ਲੁਧਿਆਣਾ ਵੱਲੋਂ ਵੀ ਚੀਫ਼ ਇੰਜੀਨੀਅਰ ਨੂੰ ਚਿੱਠੀ ਕੱਢੀਆ ਗਈਆ ਪਰ ਨੌਂ ਮਹੀਨੇ ਤੋਂ ਠੇਕਾ ਕਾਮੇ ਨੂੰ ਹਾਲੇ ਤੱਕ ਤਨਖਾਹਾ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਠੇਕਾ ਕਾਮਿਆਂ ਨੇ ਅੱਜ ਪਾਵਰਕਾਮ ਦੇ ਇੰਜੀਨੀਅਰ ਲੁਧਿਆਣਾ ਦੀ ਅਰਥੀ ਫ਼ੂਕ ਕੇ ਰੋਸ ਪ੍ਰਗਟ ਕੀਤਾ ਤੇ ਚੀਫ ਇੰਜੀਨੀਅਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਭਰਾਤਰੀ ਜਥੇਬੰਦੀ ਤੋਂ ਪਹੁੰਚੇ ਸਟੀਲ ਵਰਕਰਜ਼ ਮਜ਼ਦੂਰ ਯੂਨੀਅਨ ਲੁਧਿਆਣਾ ਹਰਜਿੰਦਰ ਸਿੰਘ ਪੰਜਾਬ ਲੋਕ ਸਭਿਆਚਾਰਕ ਮੰਚ ਕਸਤੂਰੀ ਲਾਲ ਨੇ ਭਰਾਤਰੀ ਹਮਾਇਤ ਦਿੰਦੇ ਹੋੲੇ ਸਰਕਾਰ ਤੇ ਮੈਨੇਜਮੈਂਟ ਦੀ ਨਿਖੇਧੀ ਕੀਤੀ ਇਸ ਮੌਕੇ ਸੀ ਐੱਚ ਵੀ ਠੇਕਾ ਕਾਮਿਆਂ ਦੇ ਡਿਵੀਜ਼ਨਾਂ ਦੇ ਸਾਥੀ ਮਨਜੀਤ ਸਿੰਘ ਜਸਬੀਰ ਸਿੰਘ ਸੁਰਿੰਦਰ ਸਿੰਘ ਲਖਵੀਰ ਸਿੰਘ ਜਸਪਾਲ ਸਿੰਘ ਜਗਜੀਤ ਸਿੰਘ ਜੋਗਿੰਦਰ ਸਿੰਘ ਸਤਿਨਾਮ ਸਿੰਘ ਆਦਿ ਸਾਥੀਆਂ ਨੇ ਸ਼ਮੂਲੀਅਤ ਕੀਤੀ ਤੇ ਅਗ਼ਲੇ ਸੰਘਰਸ਼ਾਂ ਦਾ ਐਲਾਨ ਕੀਤਾ ।


LEAVE A REPLY