ਲੁਧਿਆਨਾ ਚ ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਪਟਾਕੇ ਹੋਏ ਮਹਿੰਗੇ – ਪਟਾਕੇ ਚਲਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਰਖੋ ਧਿਆਨ


firecrackers

ਦੀਵਾਲੀ ਨੇਡ਼ੇ ਹੈ ਅਤੇ ਬਿਨਾਂ ਪਟਾਕਿਆਂ ਦੇ ਦੀਵਾਲੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਨਾਲ ਹੀ ਦੀਵਾਲੀ ਤੋਂ ਪਹਿਲਾਂ ਮਾਣਯੋਗ ਸੁਪਰੀਮ ਕੋਰਟ ਦੀਆਂ ਗਾੲੀਡ ਲਾੲੀਨਜ਼ ਮੁਤਾਬਕ ਹੀ ਪਟਾਕੇ ਵੇਚੇ ਅਤੇ ਚਲਾਏ ਜਾਣਗੇ ਪਰ ਹੋਲਸੇਲ ਪਟਾਕਾ ਮਾਰਕੀਟ ਨੇ ਬਡ਼ੀ ਜੱਦੋਜਹਿਦ ਤੋਂ ਬਾਅਦ ਦਾਣਾ ਮੰਡੀ ਬਹਾਦਰਕੇ ਰੋਡ ਤੇ ਕੁਝ ਪਟਾਕਿਆਂ ਦੀਆਂ ਦੁਕਾਨਾਂ ਸਜਾ ਲਈਆਂ ਹਨ ਜਿਸ ਵਿਚ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ 4 ਦਿਨਾਂ ਵਿਚ ਪਟਾਕੇ ਦੇ ਸਟਾਕ ਨੂੰ ਵੇਚ ਕੇ ਆਪਣੀ ਭਰਪਾਈ ਕਿਵੇਂ ਪੂਰੀ ਕਰ ਸਕਣਗੇ। ਇਕ ਪਾਸੇ ਜਿਥੇ ਸੁਪਰੀਮ ਕੋਰਟ ਦਾ ਹੁਕਮ ਹੈ, ਉਥੇ ਪਟਾਕਾ ਮਹਿੰਗੇ ਮੁੱਲ ਵਿਕਣ ਨਾਲ ਖਰੀਦਦਾਰਾਂ ਨੂੰ ਇਸ ਦੀ ਦੁੱਗਣੀ ਕੀਮਤ ਚੁਕਾਉਣੀ ਪੈ ਸਕਦੀ ਹੈ ਪਰ ਅਦਾਲਤ ਨੇ ਵੀ ਸਿਰਫ ਉਨ੍ਹਾਂ ਹੀ ਪਟਾਕਿਆਂ ਨੂੰ ਵੇਚਣ ਦੀ ਇਜਾਜ਼ਤ ਦਿੱਤੀ ਹੈ, ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇਗਾ।

ਬੱਚਿਆਂ ਲਈ ਬਿਹਤਰ ਪਟਾਕੇ ਮੁਹੱਈਆ

ਪਟਾਕਾ ਮਾਰਕੀਟ ਵਿਚ ਖਰੀਦਦਾਰਾਂ ਦੀ ਜਿਥੇ ਭਾਰੀ ਭੀਡ਼ ਹੈ, ਉਥੇ ਬੱਚੇ ਵੀ ਆਪਣੇ ਮਨਪਸੰਦ ਦੇ ਪਟਾਕੇ ਲੈਣ ਲਈ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਖਰੀਦਦਾਰੀ ਕਰ ਰਹੇ ਹਨ। ਜਿਵੇਂ ਚੱਕਰੀ, ਸਾਇਰਨ ਚੱਕਰੀ, ਅਨਾਰ, ਮਾਚਿਸ, ਫੁੱਲਝਡ਼ੀਆਂ, ਗੰਗਾ-ਜਮਨਾ, ਰਾਕੇਟ ਆਦਿ ਮੁਹੱਈਆ ਹਨ।

ਪਟਾਕਾ ਵਪਾਰੀਆਂ ਦੇ ਰੋਜ਼ਗਾਰ ਤੇ ਪਿਆ ਡੂੰਘਾ ਅਸਰ : ਵਿਸ਼ਾਲ ਸ਼ੈਲੀ

ਹੋਲਸੇਲ ਪਟਾਕਾ ਮਾਰਕੀਟ ਦੇ ਪ੍ਰਮੁੱਖ ਵਿਸ਼ਾਲ ਸ਼ੈਲੀ ਨੇ ਦੱਸਿਆ ਕਿ ਇਸ ਵਾਰ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੱਖਾਂ ਲੋਕਾਂ ਦੇ ਰੋਜ਼ਗਾਰ ਤੇ ਅਸਰ ਪਿਆ ਹੈ। ਦੀਵਾਲੀ ਦਾ ਪਵਿੱਤਰ ਤਿਉਹਾਰ ਨੇਡ਼ੇ ਹੈ ਪਰ ਘੱਟ ਦੁਕਾਨਾਂ ਅਲਾਟ ਹੋਣ ਕਾਰਨ ਵਪਾਰੀ ਆਪਣਾ ਕਾਰੋਬਾਰ ਕਰਨ ਲਈ ਮਜਬੂਰ ਹੋ ਗਏ ਹਨ। ਜਿੱਥੋਂ ਤੱਕ ਮਾਰਕੀਟ ਵਿਚ ਪਟਾਕਾ ਮਹਿੰਗਾ ਮਿਲਣ ਦੀ ਗੱਲ ਹੈ ਤਾਂ ਉਹ ਸਟਾਕ ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਅਗਲੀ ਦੀਵਾਲੀ ਤੱਕ ਪਟਾਕਿਆਂ ਦਾ ਨਾਮੋਨਿਸ਼ਾਨ ਹੀ ਮਿਟ ਜਾਵੇਗਾ ਅਤੇ ਵਪਾਰੀਆਂ ਨੂੰ ਇਹ ਧੰਦਾ ਛੱਡ ਕੇ ਕਿਸੇ ਹੋਰ ਕਾਰੋਬਾਰ ਲਈ ਸੋਚਣ ਤੇ ਮਜਬੂਰ ਹੋਣਾ ਪਵੇਗਾ।

ਪਟਾਕੇ ਚਲਾਉਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

  • ਬੱਚਿਆਂ ਨੂੰ ਕਦੇ ਵੀ ਇਕੱਲੇ ਪਟਾਕੇ ਨਾ ਚਲਾਉਣ ਦਿਓ।
  • ਪਟਾਕੇ ਚਲਾਉਂਦੇ ਸਮੇਂ ਪਾਣੀ ਦੀ ਵਿਵਸਥਾ ਕਰ ਕੇ ਰੱਖੋ।
  • ਬੱਚਿਆਂ ਲਈ ਹਮੇਸ਼ਾ ਘੱਟ ਸਮੱਰਥਾ ਵਾਲੇ ਹੀ ਪਟਾਕੇ ਖਰੀਦੋ।
  • ਪਟਾਕਿਆਂ ਦੇ ਫੀਤੇ ਨੂੰ ਅੱਗ ਲਾਉਣ ਤੋਂ ਬਾਅਦ ਕੁਝ ਪਟਾਕੇ ਨਹੀਂ ਚੱਲਦੇ ਹਨ ਤਾਂ ਉਨ੍ਹਾਂ ਨੂੰ ਮੁਡ਼ ਨਾ ਚਲਾਓ।
  • ਬੱਚਿਆਂ ਤੇ ਨਜ਼ਰ ਬਣਾਈ ਰੱਖੋ।
  • ਹੱਥ ਤੇ ਰੱਖ ਕੇ ਪਟਾਕਾ ਨਾ ਚਲਾਓ।
  • ਸਡ਼ਨ ਤੇ ਤੁਰੰਤ ਸਾਫ ਅਤੇ ਠੰਡੇ ਪਾਣੀ ਨਾਲ ਸਡ਼ੀ ਹੋਈ ਜਗ੍ਹਾ ਧੋ ਲਓ।

LEAVE A REPLY