ਦੁਸਹਿਰਾ ਮੇਲੇ ਦੀ ਤਿਆਰੀਆਂ ਜੋਰਾਂ ਤੇ – ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਤਿਆਰ ਕਰਨੇ ਵਾਲੇ ਆਗਰਾ ਦੇ ਕਾਰੀਗਰ ਲੁਧਿਆਣਾ ਪੁਜੇ


ਲੁਧਿਆਣਾ – ਦੁਸਹਿਰਾ 19 ਅਕਤੂਬਰ ਨੂੰ ਦੇਸ਼ ਭਰ ਦੀਆਂ ਵੱਖ-ਵੱਖ ਰਾਜਾਂ ‘ਚ ਮਨਾਇਆ ਜਾਵੇਗਾ | ਇਸ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਦੁਸਹਿਰਾ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਮੇਲੇ ‘ਚ ਜਿਥੇ ਬੱਚੇ ਵੱਖ-ਵੱਖ ਤਰ੍ਹਾਂ ਦੇ ਝੂਲਿਆਂ ਦਾ ਆਨੰਦ ਮਾਣ ਰਹੇ ਹਨ, ਉਥੇ ਹੀ ਖਾਣ ਪੀਣ ਦੇ ਸਟਾਲ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਹਨ | ਇਸ ਦੇ ਨਾਲ-ਨਾਲ ਹੀ ਅਜੀਬੋ ਗਰੀਬ ਕਰਤੱਵਾਂ ਵਾਲੇ ਕਲਾਕਾਰ ਵੀ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ | ਮੇਲਿਆਂ ‘ਚ ਲੱਗੀਆਂ ਰੰਗ ਬਿਰੰਗੀਆਂ ਲਾਈਟਾਂ ਵੀ ਖਿੱਚ ਦਾ ਕੇਂਦਰ ਹਨ |

ਆਗਰਾ ਤੋਂ ਪਹੰੁਚੇ ਕਾਰੀਗਰ ਬਣਾ ਰਹੇ ਹਨ ਪੁਤਲੇ

ਦਰੇਸੀ ਗਰਾਊਾਡ ‘ਚ ਚੱਲ ਰਹੇ ਦੁਸਹਿਰਾ ਮੇਲੇ ‘ਚ ਆਗਰਾ ਤੋਂ ਆਏ ਕਾਰੀਗਰ ਰਾਵਨ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਤਿਆਰ ਕਰ ਰਹੇ ਹਨ | ਗੱਲਬਾਤ ਦੌਰਾਨ ਕਾਰੀਗਰ ਅਜ਼ਗਰ ਅਲੀ ਨੇ ਦੱਸਿਆ ਕਿ ਇਨ੍ਹਾਂ ਪੁਤਲਿਆਂ ਨੂੰ ਬਣਾਉਣ ਦਾ ਠੇਕਾ ਮੁੱਖ ਠੇਕੇਦਾਰ ਵਲੋਂ ਲਿਆ ਜਾਂਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਨਾਲ-ਨਾਲ ਚੰਡੀਗੜ੍ਹ ਤੇ ਹੋਰ ਸ਼ਹਿਰਾਂ ‘ਚ ਵੀ ਕਾਰੀਗਰ ਇਨ੍ਹਾਂ ਪੁਤਲਿਆਂ ਨੂੰ ਬਣਾਉਣ ਵਿਚ ਰੁੱਝੇ ਹੋਏ ਹਨ | ਉਸ ਦੱਸਿਆ ਕਿ ਇਸ ਵਾਰ ਦਰੇਸੀ ਵਿਖੇ ਮਨਾਏ ਜਾ ਰਹੇ ਦੁਸਹਿਰੇ ਮੇਲੇ ਦੌਰਾਨ ਰਾਵਨ ਦਾ 90 ਫੁੱਟ ਦਾ ਪੁਤਲਾ ਖਿੱਚ ਦਾ ਕੇਂਦਰ ਰਹੇਗਾ, ਜਿਸ ਨੂੰ ਤਿਆਰ ਕਰਨ ਵਿਚ ਲਗਪਗ ਢਾਈ ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ|


LEAVE A REPLY