ਹੁਣ ਮੌਜੂਦਾ ਨੌਕਰੀ ਦੇ ਨਾਲ-ਨਾਲ ਖੇਤਰੀ ਫੌਜ ਵਿੱਚ ਵੀ ਲੱਗੋ ਲੈਫਟੀਨੈਂਟ, ਸਿਰਫ਼ ਨੌਕਰੀਪੇਸ਼ਾ ਮਰਦ ਅਤੇ ਔਰਤਾਂ ਹੀ ਲੈ ਸਕਦੇ ਹਨ ਲਾਭ – ਕਰਨਲ ਮਾਥੁਰ


ਲੁਧਿਆਣਾ – ਜੇਕਰ ਤੁਸੀਂ ਸਰਕਾਰੀ ਜਾਂ ਗੈਰ ਸਰਕਾਰੀ ਨੌਕਰੀ ਕਰ ਰਹ ਹੋ ਅਤੇ ਇਸਦੇ ਨਾਲ ਹੀ ਤੁਸੀਂ ਫੌਜ ਦਾ ਅੰਗ ਬਣ ਕੇ ਦੇਸ਼ ਸੇਵਾ ਕਰਨ ਦੀ ਵੀ ਇੱਛਾ ਰੱਖਦੇ ਹੋ ਤਾਂ ਹੁਣ ਇਹ ਸੁਪਨਾ ਜਲਦ ਸਕਾਰ ਹੋ ਸਕਦਾ ਹੈ। ਹੁਣ ਕੋਈ ਵੀ ਨੌਕਰੀ ਪੇਸ਼ਾ ਵਿਅਕਤੀ ਲੋੜੀਂਦੀਆਂ ਫਾਰਮੈਲਟੀਆਂ ਪੂਰੀਆਂ ਕਰਨ ਉਪਰੰਤ ਦੇਸ਼ ਦੀ ਖੇਤਰੀ ਫੌਜ (ਟੈਰੀਟੋਰੀਅਲ ਆਰਮੀ) ਵਿੱਚ ਲੈਫਟੀਨੈਂਟ ਦੇ ਅਹੁਦੇ ‘ਤੇ ਭਰਤੀ ਹੋ ਸਕਦਾ ਹੈ।

ਇਸ ਬਾਰੇ ਜਾਗਰੂਕਤਾ ਫੈਲਾਉਣ ਲਈ ਇੱਕ ਵਿਸ਼ੇਸ਼ ਸਮਾਗਮ ਅੱਜ ਸਥਾਨਕ 103 ਇੰਫੈਂਟਰੀ ਬਟਾਲੀਅਨ ਸਿੱਖ ਲਾਈਟ ਇੰਫੈਂਟਰੀ, ਢੋਲੇਵਾਲ ਮਿਲਟਰੀ ਕੰਪਲੈਕਸ ਵਿਖੇ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਕਾਲਜਾਂ ਦੇ ਗਰੇਜੂਏਟ ਵਿਦਿਆਰਥੀਆਂ ਅਤੇ ਨੌਕਰੀਪੇਸ਼ਾ ਵਿਅਕਤੀਆਂ ਨੇ ਭਾਗ ਲਿਆ। ਸਮਾਗਮ ਦੌਰਾਨ ਦੱਸਿਆ ਕਿ ਮਰਦ ਅਤੇ ਔਰਤਾਂ ਦੋਵੇਂ ਹੀ ਇਸ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ ਪਰ ਉਹ ਘੱਟੋ-ਘੱਟ ਗ੍ਰੇਜੂਏਟ ਅਤੇ ਮੌਜੂਦਾ ਸਮੇਂ ਕਿਸੇ ਨਾ ਕਿਸੇ ਖੇਤਰ ਵਿੱਚ ਆਮਦਨੀ ਕਰਨ ਵਾਲੇ ਹੋਣੇ ਚਾਹੀਦੇ ਹਨ।

ਸਮਾਗਮ ਦੌਰਾਨ ਕਮਾਂਡਿੰਗ ਅਫ਼ਸਰ ਕਰਨਲ ਕੇ. ਐੱਸ. ਮਾਥੁਰ, ਲੈਫਟੀਨੈਂਟ ਕਰਨਲ ਭੁਪਿੰਦਰ ਕੋਟੇਚਾ, ਲੈਫਟੀਨੈਂਟ ਕਰਨਲ ਸੁਸ਼ੀਲ ਗੋਹਾਨੀ, ਮੇਜਰ ਜੇ. ਪੀ. ਸਿੰਘ, ਮੇਜਰ ਆਰ. ਕੇ. ਐੱਸ. ਚੌਹਾਨ, ਕੈਪਟਨ ਲਵੇਸ਼ ਸ਼ੁਕਲਾ, ਕੈਪਟਨ ਸਮਰਾਟ ਭੂਟੇ, ਕੈਪਟਨ ਰਾਹੁਲ ਰਾਠੀ ਅਤੇ ਲੈਫਟੀਨੈਂਟ ਪ੍ਰਜਨਿਆ ਭੱਟ ਨੇ ਹਾਜ਼ਰੀਨ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਉਨਾਂ ਨੂੰ ਫੌਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।


LEAVE A REPLY