ਰਾਸ਼ਟਰਪਤੀ ਕੋਵਿੰਦ ਨੇ ਫੂਲਕਾ ਸਮੇਤ 56 ਜਣਿਆਂ ਨੂੰ ਦਿੱਤੇ ਪਦਮ ਐਵਾਰਡ


President Ram Nath Kovind Honored 56 Persons with padma awards in rashtrapati bhawan

ਰਾਸ਼ਟਰਪਤੀ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ਚ ਸਮਾਗਮ ਚ ਉੱਘੀਆਂ ਸ਼ਖ਼ਸੀਅਤਾਂ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ। 26 ਜਨਵਰੀ ਯਾਨੀ ਗਣਤੰਤਰ ਦਿਵਸ ਮੌਕੇ ਸਰਕਾਰ ਨੇ ਇਨ੍ਹਾਂ ਹਸਤੀਆਂ ਲਈ ਪੁਰਸਕਾਰਾਂ ਦਾ ਐਲਾਨ ਕੀਤਾ ਸੀ, ਜਿਨ੍ਹਾਂ ਵਿੱਚ ਵਕੀਲ ਤੇ ਸਿਆਸਤਦਾਨ ਐਚ.ਐਸ. ਫੂਲਕਾ ਕੇ ਕਈ ਪੰਜਾਬੀਆਂ ਸਮੇਤ 112 ਲੋਕ ਸ਼ਾਮਲ ਸਨ।

HS Phoolka Honored

ਹਰਵਿੰਦਰ ਸਿੰਘ ਫੂਲਕਾ ਨੂੰ ਰਾਸ਼ਟਰਪਤੀ ਨੇ ਜਨਤਕ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਬਦਲੇ ਪਦਮਸ਼੍ਰੀ ਪੁਰਸਕਾਰ ਦਿੱਤਾ ਹੈ। ਉਨ੍ਹਾਂ ਤੋਂ ਇਲਾਵਾ ਰਾਸ਼ਟਰਪਤੀ ਨੇ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਉਧਰ ਭਾਰਤੀ ਫੁੱਟਬਾਲਰ ਸੁਨੀਲ ਸ਼ੈਤਰੀ ਨੂੰ ਵੀ ਰਾਸ਼ਟਰਪਤੀ ਨੇ ਪਦਮਸ਼੍ਰੀ ਨਾਲ ਨਿਵਾਜ਼ਿਆ।

Cricketer Honored

ਰਾਸ਼ਟਰਪਤੀ ਨੇ ਸਵਪਨ ਚੌਧਰੀ ਨੂੰ ਸੰਗੀਤ, ਅਦਾਕਾਰੀ ਖੇਤਰ ਵਿੱਚ ਮਨੋਜ ਵਾਜਪਾਈ ਨੂੰ ਪਦਮਸ਼੍ਰੀ ਸਨਮਾਨ ਦਿੱਤਾ। ਉੱਧਰ ਪਰਬਤਾਰੋਹੀ ਬਛੇਂਦਰੀ ਪਾਲ, ਫੂਡ ਪ੍ਰੋਸੇਸਿੰਗ ਦੇ ਲਈ ਐਮਡੀਐਚ ਮਸਾਲਿਆਂ ਦੇ ਮਾਲਕ ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਣ ਦਿੱਤਾ ਹੈ। ਲੋਕ ਗਾਇਕਾ ਤੀਜਨ ਬਾਈ ਨੂੰ ਇਸ ਸਮਾਗਮ ਦੌਰਾਨ ਪਦਮ ਵਿਭੂਸ਼ਣ ਅਵਾਰਡ ਨਾਲ ਸਨਮਾਨ ਕੀਤਾ ਗਿਆ। ਇਸ ਤੋਂ ਪਹਿਲਾਂ 11 ਮਾਰਚ ਨੂੰ ਰਾਸ਼ਟਪਤੀ ਨੇ 56 ਇੱਕ ਪਦਮ ਐਵਾਰਡ ਵੀ ਦਿੱਤੇ ਸਨ।


LEAVE A REPLY