ਪੰਜਾਬੀ ਫਿਲਮ ਆਸੀਸ ਦੀ ਟੀਮ ਵਲੋਂ ਲੁਧਿਆਣਾ ਵਿਖੇ ਕੀਤਾ ਗਿਆ ਪ੍ਰੈਸ ਕਾਨਫਰੰਸ ਦਾ ਆਯੋਜਨ


ਜੋ ਆਪ ਸੋਨਾ ਹੁੰਦਾ, ਉਸ ਨੂੰ ਗਹਿਣਿਆ ਦੀ ਲੋੜ ਨਹੀਂ ਹੁੰਦੀ, ਇਹੋ ਸੋਚ ਅਤੇ ਮਾਂ ਬੋਲੀ ਸਿਨੇਮਾਂ ਨੂੰ ਸਮਰਪਿਤ ਮਿਆਰੀ ਫਿਲਮ ਦੇ ਰੂਪ ਵਿਚ ਸਾਹਮਣੇ ਆਉਣ ਜਾ ਰਹੀ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ ਆਸੀਸ, ਜਿਸ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਬਤੌਰ ਐਕਟਰ , ਲੇਖਕ ਵਿਲੱਖਣ ਅਤੇ ਮਾਣਮੱਤੀ ਪਹਿਚਾਣਾ ਰੱਖਦੇ ਰਾਣਾ ਰਣਬੀਰ ਵਲੋ ਨਿਰਦੇਸ਼ਿਤ ਕੀਤਾ ਗਿਆ ਹੈ। ਅੱਜ ਲੁਧਿਆਣਾ ਸਥਿੱਤ ਹੋਟਲ ਏ ਬਰਿਸਤਾ ‘ਚ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਫਿਲਮ ਦੀ ਟੀਮ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਨਵਰੋਜ਼-ਗੁਰਬਾਜ਼ ਇੰਟਰਟੇਨਮੈਂਟ, ਬਸੰਤ ਇੰਟਰਟੇਨਮੈਂਟ ਅਤੇ ਜਿੰਦਗੀ ਜਿੰਦਾਬਾਦ ਦੇ ਬੈਨਰਜ਼ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਲਵਪ੍ਰੀਤ ਲੱਕੀ ਸੰਧੂ ਅਤੇ ਬਲਦੇਵ ਸਿੰਘ ਬਾਠ ਕੈਨੇਡਾ ਵਲੋ ਕੀਤਾ ਗਿਆ ਹੈ। ਪੰਜਾਬੀ ਸਿਨੇਮਾਂ ਵਿਚ ਇਕ ਨਵੇ ਅਧਿਆਏ ਦੀ ਸ਼ੁਰੂਆਤ ਕਰਨ ਜਾ ਰਹੀ ਇਸ ਫਿਲਮ ਵਿਚ ਰਾਣਾ ਰਣਬੀਰ, ਪ੍ਰਦੀਪ ਸਰਾਂ, ਨੇਹਾ ਪੁਆਰ, ਸ਼ਵਿਨ ਰੇਖ਼ੀ, ਸਰਦਾਰ ਸੋਹੀ, ਮਲਕੀਤ ਰੌਣੀ, ਕੁਲਜਿੰਦਰ ਸਿੱਧੂ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਸੈਮੂਅਲ ਜੋਹਨ, ਸੀਮਾ ਕੌਸ਼ਲ, ਸ਼ਵਿੰਦਰ ਵਿੱਕੀ, ਸੰਦੀਪ ਕੌਰ, ਰਘੂਬੀਰ ਬੋਲੀ , ਅਰਵਿੰਦਰ ਕੌਰ, ਜੱਗੀ ਧੂਰੀ, ਰਾਜਵੀਰ ਬੋਪਾਰਾਏ, ਰੁਪਿੰਦਰ ਜੀਤ ਸ਼ਰਮਾ, ਦਿਲਰਾਜ਼ ਕੌਰ , ਜਯੋਤ ਅਰੋੜਾ, ਚਰਨਪ੍ਰੀਤ ਮਾਨ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਫਿਲਮ ਦੇ ਸੰਗੀਤਕਾਰ ਤੇਜਵੰਤ ਕਿੱਟੂ, ਪਿੱਠਵਰਤੀ ਗਾਇਕ ਕੰਵਰ ਗਰੇਵਾਲ, ਲਖਵਿੰਦਰ ਵਡਾਲੀ, ਫਿਰੋਜ਼ ਖਾ, ਗੁਰਲੇਜ਼ ਅਖ਼ਤਰ, ਕੁਲਵਿੰਦਰ ਕੈਲੀ, ਗੀਤਕਾਰ ਗਿੱਲ ਰਾਉਂਤੇ ਵਾਲਾ, ਅਮਰ ਕਵੀ, ਕਾਰਜ਼ਕਾਰੀ ਹੈੱਡ ਨਵਤੇਜ਼ ਸੰਧੂ, ਅਸੋਸੀਏਟ ਨਿਰਦੇਸ਼ਕ ਜੀਵਾ ਤੋਂ ਇਲਾਵਾ ਫਿਲਮ ਐਡੀਟਰ ਰੋਹਿਤ ਧੀਮਾਨ ਆਦਿ ਵੀ ਅਹਿਮ ਭੂਮਿਕਾ ਨਿਭਾਉਣਗੇ।

ਪੰਜਾਬੀ ਸਿਨੇਮਾਂ ਦੀਆਂ ਬਰੂਹਾਂ ਤੇ ਇਕ ਹੋਰ ਤਾਜ਼ਾ ਹਵਾ ਬੁੱਲੇ ਵਾਂਗ ਦਸਤਕ ਦੇਣ ਜਾ ਰਹੀ ਇਸ ਫਿਲਮ ਦੇ ਪ੍ਰਮੋਸ਼ਨ ਸਿਲਸਿਲੇ ਦੌਰਾਨ ਅੱਜ ਫਿਲਮ ਨਿਰਦੇਸ਼ਕ ਰਾਣਾ ਰਣਬੀਰ ਨੇ ਦੱਸਿਆ ਕਿ ਟੁੱਟ, ਤਿੜਕ ਰਹੇ ਰਿਸ਼ਤਿਆਂ ਨੂੰ ਮੁੜ ਮਜਬੂਤੀ ਦਿੰਦੀ ਇਸ ਫਿਲਮ ਵਿਚ ਮੇਰਾ ਰੋਲ ਇਕ ਭੋਲੇ ਜਿਹੇ ਪੁੱਤ ਹੈ, ਜੋਆਪਣੀ ਲਈ ਕੁਝ ਵੀ ਕਰ ਸਕਦਾ ਹੈ ਅਤੇ ਸਾਦਗੀ ਨਾਲ ਜ਼ਿੰਦਗੀ ਜਿਓਦਾ ਹੈ। ਇਹ ਮੇਰੇ ਲਈ ਇਕ ਵੱਖਰਾ ਰੋਲ ਸੀ, ਕਿਉਂ ਕਿ ਏਦਾ ਦਾ ਕਿਰਦਾਰ ਮੈਂ ਕਦੇ ਨਹੀ ਕੀਤਾ ਅਤੇ ਨਾ ਹੀ ਲਿਖਿਆ , ਮੇਰੇ ਲਈ ਇਹ ਮੁਸ਼ਕਿਲ ਵੀ ਸੀ , ਜਿਸ ਦਾ ਕਾਰਨ ਇਹ ਸੀ ਕਿ ਕਿਰਦਾਰ ਲਿਖਿਆ ਵੀ ਖ਼ੁਦ ਸੀ ਅਤੇ ਕਰਨਾ ਵੀ ਖੁਦ ਸੀ , ਖੁਸ਼ੀ, ਮਾਣ ਅਤੇ ਸਕੂਨ ਦਾ ਅਹਿਸਾਸ ਹੈ ਇਹ ਫ਼ਿਲਮ ,, ਜਿਸ ਵਿਚ ਉਹੀ ਕਿਰਦਾਰ ਨਜਰ ਆਉਣਗੇ, ਜੋ ਸਾਨੂੰ ਆਸ ਪਾਸ ਦੇ ਪਿੰਡਾਂ ਵਿਚ ਆਮ ਹੀ ਮਿਲਦੇ ਹਨ। ਬਤੌਰ ਨਿਰਦੇਸ਼ਕ ਕਾਫੀ ਚੰਗਾ ਤਜੁਰਬਾ ਅਤੇ ਟੀਮ ਦਾ ਸਾਥ ਮਿਲਿਆ ,ਜਿਹੜੀਆਂ ਗੱਲਾਂ ਚਾਹੁੰਦਾ ਸੀ ਕਿ ਮੈਂ ਪਰਦੇ ਤੇ ਕਰਾਂ, ਉਹ ਮੈ ਕਹਿ ਸਕਿਆ। ਪੰਜਾਬੀ ਫਿਲਮ ਇੰਡਸਟਰੀ ਵਿਚ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਆ ਰਹੀ ਇਸ ਫਿਲਮ ਦੇ ਨਿਰਮਾਤਾ ਲੱਕੀ ਸੰਧੂ ਦੱਸਦੇ ਹਨ , ਆਸੀਸ ਅੱਜ ਕਲ ਦੀ ਫਿਲਮੀ ਰਵਾਇਤ ਤੋ ਹੱਟ ਕੇ ਹੈ, ਜਿਸ ਦੀ ਅਹਿਮ ਕੜੀ ਇਸ ਦੀ ਕਹਾਣੀ, ਸਕਰੀਨ ਪਲੇ ਅਤੇ ਡਾਇਲਾਗ ਹੋਣਗੇ, ਜਿੰਨਾਂ ਨੂੰ ਰਾਣਾ ਜੀ ਨੇ ਹੀ ਖੁਦ ਲਿਖਿਆ ਹੈ, ਫਿਲਮ ਬਣਾਉਣ ਪਿੱਛੇ ਭਾਵਨਾ ਕਮਰਸਿਅਲ ਸਿਨੇਮਾਂ ਤੋਂ ਹਟ ਕੇ ਅਜਿਹੀ ਰਹੀ ਕਿ ਫਿਲਮ ਐਸੀ ਬਣਾਈ ਜਾਵੇ ਜੋ ਸਾਡੇ ਅਸਲ ਪੰਜਾਬ ਨੂੰ ਪ੍ਰਤੀਬਿੰਬ ਕਰਦਿਆਂ ਨੌਜਵਾਨ ਪੀੜ•ੀ ਨੂੰ ਆਪਸੀ ਸਾਂਝ ਦੀਆਂ ਤੰਦਾਂ ਮਜਬੂਤ ਰੱਖਣ ਦੀ ਸੇਧ ਦੇਵੇ , ਜਿਸ ਦੁਆਰਾ ਸਾਡੇ ਪਰਿਵਾਰਾਂ ਵਿਚ ਪੈ ਰਹੀਆਂ ਦੂਰੀਆਂ ਨੂੰ ਵੀ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।


LEAVE A REPLY