ਕੈਨੇਡਾ ਵਾਸੀ ਹੀਰਿਆਂ ਦੇ ਕਾਰੋਬਾਰੀ ਨਾਲ 2 ਕਰੋੜ 32 ਲੱਖ ਦੀ ਠੱਗੀ


Press Conference Regarding 2 crore 3.2 million cheating with Canadian diamond businessman by Ludhiana Businessman

ਲੁਧਿਆਣਾ – ਕੈਨੇਡਾ ਚ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਰਣਜੀਵ ਕੁਮਾਰ ਦੇ ਪਿਤਾ ਚਮਕੌਰ ਸਿੰਘ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੇ ਪੁੱਤਰ ਨਾਲ ਕਰੋੜਾਂ ਦੀ ਕਥਿਤ ਠੱਗੀ ਕਰਨ ਵਾਲੇ ਨਾਈਟ ਕਲੱਬ ਦੇ ਮਾਲਕ ਅਰੁਨਦੀਪ ਸਿੰਘ ਨੂੰ ਗਿ੍ਫ਼ਤਾਰ ਕੀਤਾ ਜਾਵੇ | ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਮਕੌਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਰਣਜੀਵ ਕੁਮਾਰ ਕੈਨੇਡਾ ਰਹਿੰਦਾ ਹੈ ਅਤੇ ਹੀਰਿਆਂ ਦਾ ਕਾਰੋਬਾਰ ਕਰਦਾ ਹੈ | 2016 ‘ਚ ਪੰਜਾਬ ਆਉਣ ‘ਤੇ ਰਣਜੀਵ ਕੁਮਾਰ ਰੋਜਾਨਾ ਸ਼ਾਮ ਨੂੰ ਸਤਲੁਜ ਕਲੱਬ ਜਾਂਦਾ ਸੀ, ਜਿੱਥੇ ਉਸਦੀ ਪਹਿਚਾਣ ਕਥਿਤ ਦੋਸ਼ੀ ਅਰੁਣਦੀਪ ਸਿੰਘ ਨਾਲ ਹੋ ਗਈ ਜੋ ਸਤਲੁਜ ਕਲੱਬ ਦੇ ਰੈਸਟੋਰੈਂਟ ‘ਚ ਕੈਟਰਿੰਗ ਦਾ ਕੰਮ ਕਰਦਾ ਹੈ | ਕਥਿਤ ਦੋਸ਼ੀ ਨੇ ਰਣਜੀਵ ਕੁਮਾਰ ਨੂੰ ਸਾਂਝਾ ਰੈਸਟੋਰੈਂਟ ਖੋਲ੍ਹਣ ਦਾ ਝਾਂਸਾ ਦੇ ਕੇ ਜਾਲ ‘ਚ ਫਸਾ ਲਿਆ ਕਿ ਦੋ ਸਾਲ ‘ਚ ਉਸ ਦੀ ਰਕਮ ਦੁੱਗਣੀ ਹੋ ਜਾਵੇਗੀ |

ਦੋਵਾਂ ਨੇ ਆਰ. ਵੈਚਨਚਰਜ ਦੀ ਕੰਪਨੀ ਬਣਾਈ ਜਿਸ ‘ਚ ਰਣਜੀਵ ਕੁਮਾਰ ਨੇ ਬੈਂਕ ਰਾਹੀਂ ਦੋ ਕਰੋੜ 32 ਲੱਖ ਦੀ ਰਾਸ਼ੀ ਟਰਾਂਸਫਰ ਕਰਾਈ | ਉਨ੍ਹਾਂ ਦੱਸਿਆ ਕਿ ਜਦ ਰਣਜੀਵ ਕੁਮਾਰ ਨੇ ਹਿਸਾਬ ਮੰਗਿਆਂ ਤਾਂ ਕਥਿਤ ਦੋਸ਼ੀ ਨੇ ਟਾਲਮਟੋਲ ਸ਼ੁਰੂ ਕਰ ਦਿੱਤਾ | ਮੁੜ ਆਪਸ ‘ਚ ਤੈਅ ਹੋਇਆ ਕਿ ਅਰੁਣਦੀਪ ਸਿੰਘ ਰਣਜੀਵ ਕੁਮਾਰ ਨੂੰ ਇਕ ਕਰੋੜ 87 ਲੱਖ 50 ਹਜ਼ਾਰ ਰੁਪਏ 6 ਕਿਸ਼ਤਾਂ ‘ਚ ਵਾਪਸ ਕਰੇਗਾ ਅਤੇ 300 ਵਰਗਗਜ ਦਾ ਪਲਾਟ ਦੇਵੇਗਾ, ਪ੍ਰੰਤੂ ਕੁਝ ਵੀ ਨਹੀਂ ਦਿੱਤਾ ਜਿਸ ‘ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ‘ਤੇ ਕਥਿਤ ਦੋਸ਼ੀ ਖਿਲਾਫ ਥਾਣਾ ਡਵੀਜ਼ਨ ਨੰਬਰ-8 ‘ਚ 7 ਅਗਸਤ 2018 ਨੂੰ ਧਾਰਾ 420 ਅਧੀਨ ਕੇਸ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਬਿਜਲੀ ਫਿਟਿੰਗ, ਲੱਕੜ ਦਾ ਕੰਮ ਕਰਨ ਵਾਲੇ ਠੇਕੇਦਾਰਾਂ ਸਮੇਤ ਅੱਧੀ ਦਰਜਨ ਲੋਕਾਂ ਨੂੰ ਵੀ ਕੀਤੇ ਕੰਮ ਦੀ ਅਦਾਇਗੀ ਨਹੀਂ ਕੀਤੀ |

 


LEAVE A REPLY