ਜੇਲ੍ਹ ਚ ਗੈਂਗਸਟਰ ਦੇ ਸਾਥੀ ਨੇ ਢਾਹਿਆ ਵਾਰਡਨ, ਪਾੜੀ ਵਰਦੀ – ਪੁਲਿਸ ਵਲੋਂ ਮਾਮਲਾ ਦਰਜ


 

cantral-jail-bathinda

ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਾਰਡਨ ‘ਤੇ ਕੈਦੀ ਵੱਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਹੈ। ਕਰਮਜੀਤ ਸਿੰਘ ਨਾਂ ਦੇ ਕੈਦੀ ਨੇ ਜੇਲ੍ਹ ਵਾਰਡਨ ‘ਤੇ ਹਮਲਾ ਕੀਤਾ ਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਉਕਤ ਕੈਦੀ ਗੈਂਗਸਟਰ ਜਾਮਨ ਸਿੰਘ ਦਾ ਸਾਥੀ ਦੱਸਿਆ ਜਾਂਦਾ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕੈਦੀ ਕਰਮਜੀਤ ਸਿੰਘ ਆਪਣੀ ਬੈਰਕ ਵਿੱਚੋਂ ਕੰਟੀਨ ਜਾਣ ਦੇ ਬਹਾਨੇ ਬਾਹਰ ਨਿੱਕਲਿਆ, ਪਰ ਕਿਸੇ ਹੋਰ ਬੈਰਕ ਵਿੱਚ ਦਾਖ਼ਲ ਹੋਣ ਲੱਗਾ। ਵਾਰਡਨ ਨੇ ਉਸ ਨੂੰ ਰੋਕਿਆ ਤਾਂ ਉਹ ਉਸ ਨਾਲ ਹੀ ਉਲਝ ਪਿਆ। ਕਰਮਜੀਤ ਨੇ ਵਾਰਡਨ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਵਰਦੀ ਵੀ ਪਾੜ ਦਿੱਤੀ। ਪੁਲਿਸ ਨੇ ਕੈਦੀ ਕਰਮਜੀਤ ਖ਼ਿਲਾਫ਼ ਧਾਰਾ 353,186 ਆਈਪੀਸੀ ਤੇ 52 ਜੇਲ੍ਹ ਐਕਟ ਅਧੀਨ ਕੇਸ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।


LEAVE A REPLY