ਪ੍ਰਿਅੰਕਾ ਚੋਪੜਾ ਤੇ ਨਿੱਕ ਦੇ ਵਿਆਹ ਦੀ ਤਸਵੀਰਾਂ ਆਈਆਂ ਲੋਕਾਂ ਸਾਹਮਣੇ – ਦੇਖੋ ਤਸਵੀਰਾਂ


ਬਾਲੀਵੁੱਡ ਦੀ ਜੰਗਲੀ ਬਿੱਲੀ ਪ੍ਰਿਅੰਕਾ ਚੋਪੜਾ ਨੇ 1 ਦਸੰਬਰ ਨੂੰ ਕੈਥੋਲੀਕ ਤੇ ਦੋ ਦਸੰਬਰ ਨੂੰ ਹਿੰਦੂ ਰੀਤਾਂ ਮੁਤਾਬਕ ਵਿਆਹ ਕੀਤਾ ਹੈ। ਪ੍ਰਿਅੰਕਾ ਚੋਪੜਾ ਆਪਣੀ ਵੈਡਿੰਗ ਡ੍ਰੈਸ ਨੂੰ ਲੈ ਕੇ ਸੁਰਖੀਆਂ ‘ਚ ਰਹੀ ਹੈ। ਵਿਆਹ ਤੋਂ ਬਾਅਦ ਹੀ ਪੀਸੀ ਤੇ ਨਿੱਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ। ਸੋਸ਼ਲ ਮੀਡੀਆ ‘ਤੇ ਜਿੱਥੇ ਪੀਸੀ ਦੀ ਲੁੱਕ ਨੂੰ ਪਸੰਦ ਕੀਤਾ, ਉੱਥੇ ਹੀ ਕੁਝ ਨੇ ਉਸ ਨੂੰ ਟ੍ਰੋਲ ਵੀ ਕੀਤਾ।

ਹਿੰਦੂ ਧਰਮ ਦੀਆਂ ਰੀਤਾਂ ਮੁਤਾਬਕ ਹੋਏ ਵਿਆਹ ‘ਚ ਪਾਏ ਲਾਲ ਲਹਿੰਗੇ ‘ਚ ਪਿੱਗੀ ਚੋਪਸ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਪ੍ਰਿਅੰਕਾ ਦੀ ਵੈਡਿੰਗ ਡ੍ਰੈੱਸ ਨੂੰ ਇੰਡੀਅਨ ਵੈਡਿੰਗ ਡਿਜ਼ਾਇਨਰ ਸੱਬਿਆਸਾਚੀ ਨੇ ਡਿਜ਼ਾਇਨ ਕੀਤਾ ਸੀ | ਪੀਸੀ ਨੇ ਪਹਿਲਾ ਹੀ ਆਪਣੇ ਵਿਆਹ ਦੀਆਂ ਤਸਵੀਰਾਂ ਨੂੰ ਰਾਈਟਸ ਨੂੰ ਵੇਚ ਦਿੱਤਾ ਸੀ। ਇਸ ਕਾਰਨ ਉਸ ਦੀਆਂ ਤਸਵੀਰਾਂ ਜ਼ਿਆਦਾ ਸ਼ੇਅਰ ਨਹੀਂ ਕੀਤੀਆਂ ਗਈਆਂ।

ਪ੍ਰਿਅੰਕਾ ਦੇ ਡਾਰਕ ਰੈੱਡ ਕੱਲਰ ਦੇ ਲਹਿੰਗੇ ‘ਤੇ ਧਾਗੇ ਨਾਲ ਕੰਮ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਡਿਜ਼ਾਇਨਰ ਸੱਬਿਆਸਾਚੀ ਨੇ ਖੁਦ ਇੰਸਟਾਗ੍ਰਾਮ ‘ਤੇ ਪਾਇਆ ਸੀ। ਗਹਿਣਿਆਂ ‘ਚ ਪ੍ਰਿਅੰਕਾ ਨੇ ਪੰਨਾ, ਅਨਕਟ ਹੀਰਾ ਤੇ ਜਾਪਾਨੀ ਮੋਤੀਆਂ ਦਾ ਹਾਰ ਪਾਇਆ ਸੀ। ਪੀਸੀ ਦਾ ਲਹਿੰਗਾ 110 ਕਾਰੀਗਰਾਂ ਨੇ ਮਿਲ ਕੇ ਤਿਆਰ ਕੀਤਾ ਸੀ ਜੋ ਕੋਲਕਾਤਾ ਤੋਂ ਆਏ ਸੀ। ਇਸ ਲਹਿੰਗੇ ਨੂੰ ਤਿਆਰ ਕਰਨ ‘ਚ 3,720 ਘੰਟਿਆਂ ਦਾ ਸਮਾਂ ਲੱਗਿਆ ਸੀ। ਵਿਆਹ ਤੋਂ ਬਾਅਦ ਦੋਨਾਂ ਨੇ ਦਿੱਲੀ ‘ਚ ਪਾਰਟੀ ਕੀਤੀ ਤੇ ਹੁਣ ਦੋਨੋਂ ਮੁੰਬਈ ਲਈ ਜਾ ਚੁੱਕੇ ਹਨ। ਪ੍ਰਿਅੰਕਾ ਤੇ ਨਿੱਕ ਦੀ ਏਅਰਪੋਰਟ ਦੀਆਂ ਤਸਵੀਰਾਂ ਵੀ ਸਾਹਮਣੇ ਆਇਆਂ ਹਨ। ਚਾਰ ਦਿਨ ਦੇ ਵਿਆਹ ਦੇ ਫੰਕਸ਼ਨ ਤੋਂ ਬਾਅਦ ਹੁਣ ਪੀਸੀ ਬਾਲੀਵੁੱਡ ਦੇ ਦੋਸਤਾਂ ਨੂੰ ਮੁੰਬਈ ‘ਚ ਪਾਰਟੀ ਦੇ ਸਕਦੀ ਹੈ।


LEAVE A REPLY