ਸਥਾਨਕ ਅਮਰਪੁਰਾ ਚ ਭਾਜਪਾ ਸਮੱਰਥਕ ਦੇ ਕਾਤਿਲਾਂ ਦੀ ਗਿਰਫਤਾਰੀ ਕਰਨ ਲਈ ਮ੍ਰਿਤਕ ਦੇ ਪਰਿਵਾਰ ਅਤੇ ਸਮਰਥਕਾਂ ਵਲੋਂ ਕਢਿਆ ਗਿਆ ਰੋਸ਼ ਮਾਰਚ


ਸਥਾਨਕ ਅਮਰਪੁਰਾ ‘ਚ ਬੀਤੇ ਦਿਨ ਭਾਜਪਾ ਸਮੱਰਥਕ ਨੂੰ ਕਤਲ ਕਰਨ ਦੇ ਮਾਮਲੇ ‘ਚ ਪੁਲਿਸ ਵਲੋਂ ਨਾਮਜ਼ਦ ਕਾਂਗਰਸੀ ਕੌਾਸਲਰ ਅਤੇ ਉਸ ਦੇ ਪੁੱਤਰ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਪਰ ਇਹ ਦੋਵੇਂ ਪਿਓ ਪੁੱਤਰ ਅਜੇ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ ਜਦਕਿ ਪਰਿਵਾਰ ਵਲੋਂ ਗਿ੍ਫ਼ਤਾਰੀ ਤੱਕ ਮਿ੍ਤਕ ਨੌਜਵਾਨ ਦਾ ਪੋਸਟਮਾਰਟਮ ਨਾ ਕਰਵਾਉਣ ਦਾ ਫੈਸਲਾ ਕੀਤਾ ਹੈ | ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਅਮਰਪੁਰਾ ਦੇ ਰਹਿਣ ਵਾਲੇ ਰਿੰਕਲ ਖੇੜਾ ਨਾਮੀ ਭਾਜਪਾ ਸਮੱਰਥਕ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ | ਪੁਲਿਸ ਵਲੋਂ ਇਸ ਮਾਮਲੇ ‘ਚ ਕਾਂਗਰਸੀ ਕੌਾਸਲਰ ਗੁਰਦੀਪ ਸਿੰਘ ਨੀਟਾ, ਉਸ ਦੇ ਪੁੱਤਰ ਸੋਨੀ ਅਤੇ ਸੰਨੀ ਦੇ ਸਾਥੀਆਂ ਖਿਲਾਫ਼ ਕੇਸ ਦਰਜ ਕੀਤਾ ਸੀ | ਅੱਜ ਤੀਜੇ ਦਿਨ ਇਨ੍ਹਾਂ ਨਾਮਜ਼ਦ ਦੋਸ਼ੀਆਂ ਦੀ ਗਿ੍ਫ਼ਤਾਰੀ ਸੰਭਵ ਨਹੀਂ ਹੋ ਸਕੀ ਜਦਕਿ ਮਿ੍ਤਕ ਰਿੰਕਲ ਦੇ ਭਰਾ ਸੰਨੀ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਸੱਤਧਾਰੀ ਕਾਂਗਰਸ ਨਾਲ ਸਬੰਧ ਰੱਖਦੇ ਹਨ ਇਸ ਲਈ ਪੁਲਿਸ ਵਲੋਂ ਦਬਾਅ ਕਾਰਨ ਉਨ੍ਹਾਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜਿੰਨਾ ਚਿਰ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾਂਦਾ, ਓਨਾ ਚਿਰ ਰਿੰਕਲ ਦਾ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਉਸਦਾ ਸਸਕਾਰ ਕਰਨਗੇ | ਦੂਜੇ ਪਾਸੇ ਜਾਂਚ ਅਧਿਕਾਰੀ ਰਾਜਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਅਤੇ ਉਨ੍ਹਾਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ.


LEAVE A REPLY