ਬਲਤਕਾਰ ਕਰਨ ਵਾਲੇ ਆਰੋਪੀਆਂ ਦੇ ਖਿਲਾਫ਼ ਪੰਜਾਬ ਇਸਤ੍ਰੀ ਸਭਾ ਵਲੋਂ ਮਿੰਨੀ ਸਕੱਤਰੇਤ ਲੁਧਿਆਣਾ ਦੇ ਸਾਮਨੇ ਕੱਢਿਆ ਗਿਆ ਰੋਸ ਮੁਜਾਹਰਾ


ਲੁਧਿਆਣਾ – ਭਾਜਪਾ ਸਾਸਿਤ ਸੂਬਿਆਂ ਵਿੱਚ ਲਗਾਤਾਰ ਹੋ ਰਹੇ ਬਲਾਤਕਾਰਾਂ ਬਾਰੇ ਪਰਧਾਨ ਮੰਤਰੀ ਸਮੇਤ ਭਾਜਪਾ ਸਰਕਾਰ ਵਲੋਂ ਚੁੱਪੀ ਤੇ ਕਠੁਆ ਅਤੇ ਉਨਾਵ ਵਿਖੇ ਦੋਸੀਆਂ ਨੂੰ ਬਚਾਉਣ ਦੇ ਲਈ ਭਾਜਪਾ ਸਰਕਾਰਾਂ ਵਲੋਂ ਕੀਤੇ ਗਏ ਕਾਰਿਆਂ ਦੀ ਡੂੰਘੇ ਸਬਦਾਂ ਵਿੱਚ ਨਿਖੇਧੀ ਕਰਦਿਆਂ ਅੱਜ ਇਥੇ ਪੰਜਾਬ ਇਸਤ੍ਰੀ ਸਭਾ, ਆਲ ਇੰਡੀਆ ਸਟੂਡੈਂਟਸ ਫੈਡਰੇਸਨ ਅਤੇ ਸਰਬ ਭਾਰਤ ਨੌਜਵਾਨ ਸਭਾ ਲੁਧਿਆਣਾ ਦੀ ਇਕਾਈ ਵਲੋਂ ਪੰਜਾਬੀ ਭਵਨ ਤੋਂ ਮਿੰਨੀ ਸਕੱਤਰੇਤ ਤੱਕ ਦੋਸੀਆਂ ਨੂੰ ਫਾਂਸੀ ਦੀ ਸਜਾ ਦੀ ਮੰਗ ਕਰਦੇ ਹੋਏ ਰੋਸ ਮੁਜਾਹਰਾ ਕੱਢਿਆ ਗਿਆ ਅਤੇ ਉਪਰੰਤ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਭਾਜਪਾ ਵਲੋਂ ਦੋਸੀਆਂ ਨੂੰ ਸਜਾਵਾਂ ਦਿਵਾਉਣ ਦੀ ਬਜਾਏ ਉਹਨਾਂ ਨੂੰ ਬਚਾਉਣ ਦੇਲਈ ਕੋਸਿਸਾਂ ਜਾਰੀ ਹਨ ਤੇ ਉਲਟ ਪੀੜਿਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤੇ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਉਹਨਾ ਦੇ ਵਕੀਲ ਨੂੰ ਵੀ ਧਮਕਾਇਆ ਜਾ ਰਿਹਾ ਹੈ। ਇੱਕ ਪਵਿੱਤਰ ਧਾਰਮਿਕ ਥਾਂ ਤੇ ਇਝ ਦਾ ਘਿਣੌਣਾ ਕਾਰ ਕਰਨ ਵਲਿਆਂ ਨੂੰ ਬਚਾਉਣ ਦੀ ਕੋਸਿਸ ਕਰਕੇ ਭਾਜਪਾ ਨੇ ਹਿੰਦੂ ਧਰਮ ਨੂੰ ਬਦਨਾਮ ਕੀਤਾ ਹੈ।

ਰੈਲੀ ਦੌਰਾਨ ਕੀਤੀ ਗਈ ਇਹ ਮੰਗ

– ਕਠੂਆ ਦੇ ਕੇਸ ਨੂੰ ਜੰਮੂ ਤੋਂ ਬਦਲ ਕੇ ਦੂਸਰੇ ਗੈਰ ਭਾਜਪਾ ਸਾਸਿਤ ਸੂਬੇ ਵਿੱਚ ਲਿਆਂਦਾ ਜਾਏ।
– ਕਠੂਆ ਵਿੱਚ ਮੰਤ੍ਰੀਆਂ ਅਤੇ ਬਲਾਤਕਾਰੀਆਂ ਨੂੰ ਬਚਾਉਣ ਲੱਗੇ ਲੋਕਾਂ ਤੇ ਦੇਸ ਧਰੋਹ ਦੇ ਕੇਸ ਚਲਾਏ ਜਾਣ ਜਿਹਨਾ ਨੇ ਤਿਰੰਗੇ ਦੀ ਬੇਅਦਬੀ ਕੀਤੀ।
– ਜਿਹਨਾ ਵਕੀਲਾਂ ਨੇ ਅਦਾਲਤੀ ਕਾਰਵਾਈ ਵਿੱਚ ਵਿਘਨ ਪਾਇਆ ਉਹਨਾ ਦੇ ਲਾਇਸੈਂਸ ਰੱਦ ਕੀਤੇ ਜਾਣ ਤੇ ਉਹਨਾ ਤੇ ਕੇਸ ਚਲਾਏ ਜਾਣ।
– ਸੋਸਲ ਮੀਡੀਆ ਤੇ ਭੇਜੇ ਜਾ ਰਹੇ ਲੱਚਰ, ਦੁਸੀਆਂ ਨੂੰ ਬਚਾਉਣ ਲਈ ਦਿੱਤੇ ਜਾ ਰਹੇ ਕੋਝੇ ਅਤੇ ਫੁੱਟ ਪਾਊ ਫਿਰਕੂ ਸਨੇਹੇ ਦੇਣ ਵਲਿਆਂ ਵਿੱਰੁਧ ਯੋਗ ਧਾਰਾਵਾਂ ਤਹਿਤ ਕੇਸ ਚਲਾਏ ਜਾਣ।
– ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਾਮਿਲ ਸਨ ਬੀਬੀ ਅਵਤਾਰ ਕੌਰ ਐਡਵੋਕੇਟ, ਕੁਲਵੰਤ ਕੌਰ, ਬਰਜਿੰਦਰ ਕੌਰ, ਸੰਦੀਪ ਸਰਮਾ, ਸੁਲਤਾਨਾ, ਆਇਸਾ, ਗੁਰਪ੍ਰੀਤ ਕੌਰ, ਰੀਆ ਸਰਮਾ, ਰਾਜਵਿੰਦਰ ਕੌਰ, ਐਡਵੋਕੇਟ ਨਸੀਬ ਚੰਦ, ਅਮਿਤ ਰਾਏ, ਮੁਕੇਸ ਕੁਮਾਰ, ਡੀ ਪੀ ਮੌੜ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਗੁਲਜਾਰ ਗੋਰੀਆ, ਰਮੇਸ ਰਤਨ, ਗੁਰਨਾਮ ਸਿੱਧੂ ਆਦਿ।

  • 7
    Shares

LEAVE A REPLY