ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਪੀ.ਏ.ਯੂ ਪ੍ਰਬੰਧਕਾਂ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ


ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਹਜ਼ਾਰਾਂ ਦੀ ਤਦਾਦ ‘ਚ ਵਿਦਿਆਰਥੀਆਂ ਪੜ੍ਹਦੇ ਹਨ | ਯੂਨੀਵਰਸਿਟੀ ਵਿਚ ਵੱਖ-ਵੱਖ ਜ਼ਿਲਿਆਂ, ਸੂਬਿਆਂ ਤੋਂ ਆਉਣ ਅਤੇ ਹੋਸਟਲਾਂ ਵਿਚ ਰਹਿ ਰਹੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਪੀ.ਏ.ਯੂ ਪ੍ਰਬੰਧਕਾਂ ਨੇ ਸਖ਼ਤ ਕਾਰਵਾਈ ਕਰਦਿਆਂ ਪੀ.ਏ.ਯੂ ਕੈਂਪਸ ਵਿਚ ਘੁੰਮਦੀਆਂ ਵਿਦਿਆਰਥੀਆਂ ਦੀਆਂ ਗੱਡੀਆਂ ਨੂੰ ਬੰਦ ਕਰਕੇ ਪੀ.ਏ.ਯੂ ਦੇ ਇਕ ਅਤੇ ਦੋ ਨੰਬਰ ਗੇਟ ‘ਤੇ ਬਣੀ ਪਾਰਕਿੰਗ ਵਿਚ ਲੁਵਾਣੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਨੂੰ ਲੈ ਕਿ ਵਿਦਿਆਰਥੀਆਂ ਵਿਚ ਪਿਛਲੇ ਸਮੇਂ ਤੋਂ ਰੋਸ ਪਾਇਆ ਜਾ ਰਿਹਾ ਸੀ | ਇਸ ਸਬੰਧੀ ਅੱਜ ਫਿਰ ਦਿਨ ਮੰਗਲਵਾਰ ਨੂੰ ਪੀ.ਏ.ਯੂ ਦੇ ਗੇਟਾਂ ‘ਤੇ ਖੜੇ ਹੋ ਵਿਦਿਆਰਥੀਆਂ ਨੇ ਪੀ.ਏ.ਯੂ ਵਿਚ ਬਹਾਰੋ ਆਉਣ ਵਾਲੀਆਂ ਪ੍ਰਾਈਵੇਟ ਗੱਡੀਆਂ ਨੂੰ ਯੂਨੀਵਰਸਿਟੀ ਵਿਚੋ ਦੀ ਲੰਘਣ ‘ਤੇ ਰੋਕਿਆ |

ਇਸ ਮੌਕੇ ਜਾਣਕਾਰੀ ਦਿੰਦੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਉਹ ਪੀ.ਏ.ਯੂ ਪ੍ਰਬੰਧਕਾਂ ਨੂੰ ਮਿਲ ਕਿ ਮੰਗ ਪੱਤਰ ਦਿੱਤਾ ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ ਜਾਂ ਤਾਂ ਪੀ.ਏ.ਯੂ ਵਿਚ ਗੱਡੀਆਂ ‘ਤੇ ਪੜ੍ਹਨ ਆਉਣ ਵਾਲੇ ਲਗਭਗ 30 ਤੋਂ 40 ਵਿਦਿਆਰਥੀਆਂ ਨੂੰ ਵੀ ਸਕਿੰਟ ਜਾਰੀ ਕੀਤਾ ਜਾਵੇ ਜਾਂ ਫਿਰ ਪੀ.ਏ.ਯੂ ਦੇ ਮੁਲਾਜਮਾਂ ਅਤੇ ਬਹਾਰਲੀਆਂ ਆਉਣ ਵਾਲੀਆਂ ਪ੍ਰਾਈਵੇਟ ਗੱਡੀਆਂ ਨੂੰ ਵੀ ਯੂਨੀਵਰਸਿਟੀ ਆਉਣ ਬੰਦ ਕੀਤਾ ਜਾਵੇ ਅਤੇ ਮੁਲਾਜਮਾਂ ਦੀਆਂ ਗੱਡੀਆਂ ਵੀ ਪੀ.ਏ.ਯੂ ਦੇ ਗੇਟਾਂ ‘ਤੇ ਬਣੀਆਂ ਪਾਰਕਿੰਗਾਂ ਵਿਚ ਲਾਈਆ ਜਾਣ | ਇਹ ਗੱਡੀਆਂ ਵੀ ਯੂਨੀਵਰਸਿਟੀ ਵਿਚ ਪ੍ਰਦੂਰਸ਼ਨ ਪੈਂਦਾ ਕਰਦੀਆਂ ਹਨ ਅਤੇ ਟ੍ਰੈਫਿਕ ਜਾਮ ਲਾਉਦੀਆਂ ਹਨ | ਜਦੋਂ ਇਸ ਸਬੰਧੀ ਪੀ.ਏ.ਯੂ ਦੇ ਸਟੇਟ ਅਫ਼ਸਰ ਡਾ. ਹਾਂਸ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |


LEAVE A REPLY