ਲੋੜਵੰਦ ਨੂੰ ਕਰਜ਼ਾ ਬਿਨਾ ਕਿਸੇ ਸਮੱਸਿਆ ਤੋਂ ਮੁਹੱਈਆ ਕਰਾਉਣ ਨੂੰ ਤਰਜੀਹ ਦਿੱਤੀ ਜਾਵੇਗੀ – ਡਿਪਟੀ ਕਮਿਸ਼ਨਰ


ਲੁਧਿਆਣਾ – ਜ਼ਿਲਾਂ ਲੁਧਿਆਣਾ ਸਾਲ 2018-19 ਲਈ ਸਾਲਾਨਾ ਕਰਜ਼ਾ ਯੋਜਨਾ ਜਾਰੀ ਕਰ ਦਿੱਤੀ ਗਈ ਹੈ, ਜਿਸ ਨੂੰ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸ੍ਰ. ਅਮੋਲਕ ਸਿੰਘ, ਸ੍ਰੀ ਬੀ. ਬੀ. ਸ਼ਰਮਾ ਰਿਜ਼ਰਵ ਬੈਂਕ ਆਫ਼ ਇੰਡੀਆ, ਲੀਡ ਜ਼ਿਲਾਂ ਮੈਨੇਜਰ ਸ੍ਰ. ਹਰਿੰਦਰਪਾਲ ਸਿੰਘ, ਏ. ਜੀ. ਐੱਮ. ਸ੍ਰ. ਅਜੀਤ ਸਿੰਘ ਚਾਵਲਾ, ਨਾਬਾਰਡ ਦੇ ਜ਼ਿਲਾਂ ਮੈਨੇਜਰ ਸ੍ਰੀ ਪ੍ਰਵੀਨ ਕੁਮਾਰ ਭਾਟੀਆ, ਲੀਡ ਬੈਂਕ ਮੈਨੇਜਰ ਸ੍ਰ. ਗੁਰਮੀਤ ਸਿੰਘ ਅਤੇ ਹੋਰ ਹਾਜ਼ਰ ਸਨ।

ਇਸ ਮੌਕੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਕਿਹਾ ਕਿ ਇਹ ਸਾਲਾਨਾ ਕਰਜ਼ਾ ਯੋਜਨਾ 55151 ਕਰੋੜ ਰੁਪਏ ਦੀ ਹੈ, ਜੋ ਕਿ ਪਿਛਲੇ ਸਾਲ ਨਾਲੋਂ 2.20% ਫੀਸਦੀ ਵਧੇਰੇ ਹੈ। ਕੁੱਲ ਪ੍ਰਸਤਾਵਿਤ 55151 ਕਰੋੜ ਰੁਪਏ ਵਿੱਚੋਂ 16329 ਕਰੋੜ ਰੁਪਏ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ, ਐੱਮ. ਐੱਸ. ਐੱਮ. ਈ. ਖੇਤਰ ਲਈ 14859 ਕਰੋੜ, ਐਕਸਪੋਰਟ ਕਰੈਡਿਟ ਲਈ 9777 ਕਰੋੜ ਰੁਪਏ, ਨਵਿਆਉਣਯੋਗ ਊਰਜਾ ਲਈ 96 ਕਰੋੜ ਰੁਪਏ, ਸਮਾਜਿਕ ਬੁਨਿਆਦੀ ਢਾਂਚੇ ਲਈ 1391 ਕਰੋੜ ਰੁਪਏ, ਹਾਊਸਿੰਗ ਲਈ 1240 ਕਰੋੜ ਰੁਪਏ, ਸਿੱਖਿਆ ਲਈ 971 ਕਰੋੜ ਰੁਪਏ ਅਤੇ ਹੋਰ ਤਰਜੀਹੀ ਖੇਤਰਾਂ ਲਈ 875 ਕਰੋੜ ਰੁਪਏ ਰੱਖੇ ਗਏ ਹਨ।

ਉਨਾਂ ਕਿਹਾ ਕਿ ਲੋੜਵੰਦ ਨੂੰ ਕਰਜ਼ਾ ਬਿਨਾ ਕਿਸੇ ਸਮੱਸਿਆ ਤੋਂ ਮੁਹੱਈਆ ਕਰਾਉਣ ਨੂੰ ਤਰਜੀਹ ਦਿੱਤੀ ਜਾਵੇਗੀ। ਹਰੇਕ ਬੈਂਕ ਨੂੰ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਨਾਂ ਨੂੰ ਯਕੀਨ ਹੈ ਕਿ ਸਾਰੀਆਂ ਬੈਂਕਾਂ ਦ੍ਰਿੜ ਭਾਵਨਾ ਨਾਲ ਕੰਮ ਕਰਨਗੀਆਂ ਅਤੇ ਆਪਣਾ-ਆਪਣਾ ਟੀਚਾ ਪੂਰਾ ਕਰਨਗੀਆਂ। ਉਨਾਂ ਭਰੋਸਾ ਦਿੱਤਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲਾਂ ਪ੍ਰਸਾਸ਼ਨ ਵੱਲੋਂ ਹਰ ਤਰ•ਾਂ ਦਾ ਸਹਿਯੋਗ ਦਿੱਤਾ ਜਾਂਦਾ ਰਹੇਗਾ। ਇਸ ਮੌਕੇ ਨਾਬਾਰਡ ਵੱਲੋਂ ਸਾਲ 2018-19 ਲਈ ਪੋਟੈਂਸ਼ੀਅਲ ਲਿੰਕਡ ਕਰੈਡਿਟ ਪਲਾਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

  • 7
    Shares

LEAVE A REPLY