ਡਰਾਈਵਰ ਨੂੰ ਦੌਰਾ ਪੈਣ ਨਾਲ ਬੱਸ ਪਲਟੀ, ਦਰਜਨ ਮੁਸਾਫਰ ਜ਼ਖ਼ਮੀ


ਚੰਡੀਗੜ੍ਹ  ਤੋਂ ਅੰਮ੍ਰਿਤਸਰ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਰਈਆ ਨੇੜੇ ਹਾਦਸਾਗ੍ਰਸਤ ਹੋ ਗਈ।ਅੰਮ੍ਰਿਤਸਰ ਦੇ ਡਿਪੂ ਨੰਬਰ ਦੋ ਦੀ ਇਸ ਬੱਸ ਵਿੱਚ ਤਕਰੀਬਨ ਪੰਜਾਹ ਮੁਸਾਫਰ ਸਵਾਰ ਸਨ, ਜਿਨ੍ਹਾਂ ਵਿੱਚੋਂ ਲਗਭਗ ਦਰਜਨ ਸਵਾਰੀਆਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਹਾਦਸੇ ਦਾ ਕਾਰਨ ਬੱਸ ਡਰਾਈਵਰ ਨੂੰ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ।ਬਾਕੀ ਸਵਾਰੀਆਂ ਨੂੰ ਮਾਮੂਲੀ ਚੋਟਾਂ ਆਈਆਂ ਹਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰਈਆ ਤੇ ਖਿਲਚੀਆਂ ਥਾਣਿਆਂ ਦੀ ਪੁਲਿਸ ਮੌਕੇ ‘ਤੇ ਪੁੱਜੀ ਤੇ ਤੁਰੰਤ ਬਚਾਅ ਕਾਰਜ ਆਰੰਭ ਦਿੱਤੇ।ਜ਼ਖ਼ਮੀ ਸਵਾਰੀਆਂ ਨੂੰ ਰਈਆ ਤੇ ਬਾਬਾ ਬਕਾਲਾ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ।

ਹਾਲਾਂਕਿ, ਬੱਸ ਦੇ ਪਲਟਣ ਦਾ ਕਾਰਨ ਹਾਲੇ ਤਕ ਪਤਾ ਨਹੀਂ ਲੱਗ ਸਕਿਆ। ਬੱਸ ਵਿੱਚ ਬੈਠੀਆਂ ਸਵਾਰੀਆਂ ਨਾਲ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਡਰਾਈਵਰ ਨੂੰ ਕੋਈ ਦੌਰਾ ਪਿਆ ਸੀ ਜਿਸ ਕਾਰਨ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਤੇ ਹਾਦਸਾ ਵਾਪਰਿਆ।ਹਾਲਾਂਕਿ, ਇਸ ਗੱਲ ਦੀ ਹਾਲੇ ਤਕ ਕੋਈ ਪੁਸ਼ਟੀ ਨਹੀਂ ਹੋਈ। ਬੱਸ ਸਵੇਰੇ ਤੜਕੇ ਚੰਡੀਗੜ੍ਹ ਤੋਂ ਚੱਲੀ ਸੀ ਤੇ ਇਸ ਨੇ ਸਾਢੇ ਨੌਂ ਵਜੇ ਅੰਮ੍ਰਿਤਸਰ ਪੁੱਜਣਾ ਸੀ।


LEAVE A REPLY