ਮਾਘੀ ਮੇਲੇ ਮੌਕੇ ਕੈਪਟਨ ਅਮਰਿੰਦਰ ਸਿੰਘ ਵਲੋਂ ਸਿਆਸੀ ਕਾਨਫਰੰਸਾਂ ਨਾ ਕਰਨ ਦਾ ਦਿਤਾ ਗਿਆ ਹੋਕਾ


Captain Amarinder Singh

ਮਾਘੀ ਦੇ ਤਿਓਹਾਰ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਦੇ ਮੇਲੇ ਨੂੰ ਸਿਆਸੀ ਕਾਨਫਰੰਸਾਂ ਲਈ ਨਾ ਵਰਤਿਆ ਜਾਵੇ। ਇਹ ਅਪੀਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਕੈਪਟਨ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਰਨਾਂ ਪਾਰਟੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀਆਂ ਸਿਆਸੀ ਕਾਨਫਰੰਸਾਂ ਨਾ ਕੀਤੀਆਂ ਜਾਣ।

ਕੈਪਟਨ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਚਾਲੀ ਮੁਕਤਿਆਂ ਦੀ ਧਰਤੀ ਹੈ ਅਤੇ ਇਸ ਮੌਕੇ ਨੂੰ ਸਿਆਸੀ ਹਿੱਤ ‘ਚ ਨਾ ਵਰਤਿਆ ਜਾਵੇ। ਜ਼ਿਕਰਯੋਗ ਹੈ ਕਿ ਪਹਿਲਾਂ ਹਰ ਸਾਲ ਸਿਆਸੀ ਕਾਨਫਰੰਸਾਂ ਹੁੰਦੀਆਂ ਸਨ, ਪਰ ਪਿਛਲੇ ਸਾਲ ਤੋਂ ਇਹ ਪਿਰਤ ਟੁੱਟੀ ਹੋਈ ਹੈ। ਆਮ ਆਦਮੀ ਪਾਰਟੀ ਵੱਲੋਂ ਸਿਆਸੀ ਕਾਨਫ਼ਰੰਸਾਂ ਦਾ ਬਾਈਕਾਟ ਕਰਨ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਹੁਕਮਨਾਮਾ ਜਾਰੀ ਕਰ ਸਿਆਸੀ ਪਾਰਟੀਆਂ ਨੂੰ ਕਾਨਫਰੰਸਾਂ ਕਰਨ ਤੋਂ ਵਰਜਿਆ ਸੀ।


LEAVE A REPLY