ਪੰਜਾਬ ਵਿੱਚ ਕੰਮ ਕਰਦੇ ਰਾਜਸਥਾਨੀ ਕਾਮਿਆਂ ਨੂੰ ਵੋਟ ਪਾਉਣ ਲਈ ਮਿਲੇਗੀ ਛੁੱਟੀ – ਰਾਜਸਥਾਨ ਵਿੱਚ 7 ਦਸੰਬਰ ਨੂੰ ਪੈਣੀਆਂ ਹਨ ਵਿਧਾਨ ਸਭਾ ਲਈ ਵੋਟਾਂ


Rajasthan Election

ਲੁਧਿਆਣਾ – ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਅਧਿਸੂਚਨਾ ਜਾਰੀ ਕੀਤੀ ਹੈ ਕਿ ਮਿਤੀ 7 ਦਸੰਬਰ ਦਿਨ ਸ਼ੁੱਕਰਵਾਰ ਨੂੰ ਰਾਜਸਥਾਨ ਰਾਜ ਵਿੱਚ ਹੋਣ ਵਾਲੀ ਵਿਧਾਨ ਸਭਾ-2018 ਚੋਣ ਦੇ ਮੱਦੇਨਜ਼ਰ ਜਿਹੜੇ ਕਰਮਚਾਰੀ ਰਾਜਸਥਾਨ ਦੇ ਵੋਟਰ ਹਨ ਪਰ ਪੰਜਾਬ ਰਾਜ ਦੇ ਸਰਕਾਰੀ ਅਦਾਰਿਆਂ/ਬੋਰਡਾਂ/ਨਿਗਮਾਂ/ਵਿਦਿਅਕ ਅਦਾਰਿਆਂ ਵਿੱਚ ਨੌਕਰੀ ਕਰਦੇ ਹਨ, ਨੂੰ ਮਿਤੀ 7 ਦਸੰਬਰ, 2018 ਦੀ ਉਨ•ਾਂ ਵੱਲੋਂ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਕਾਰਡ ਪੇਸ਼ ਕਰਨ ‘ਤੇ ਵਿਸ਼ੇਸ਼ ਛੁੱਟੀ ਦਿੱਤੀ ਜਾਵੇਗੀ। ਇਹ ਛੁੱਟੀ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।


LEAVE A REPLY