ਈਸੜੂ ਭਵਨ ਵਿਖੇ ਹੋਈ ਪੰਜਾਬ ਪੈਨਸ਼ਨਰ ਯੂਨਾਈਟਿਡ ਫਰੰਟ ਜਿਲਾ ਲੁਧਿਆਣਾ ਦੀ ਸਥਾਪਨਾ


Punjab Pensioner United Front District Ludhiana Established at Isru Bhawan in Ludhiana

ਲੁਧਿਆਣਾ – ਅੱਜ ਇਥੇ ਈਸੜੂ ਭਵਨ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਪੈਨਸ਼ਨਰ ਵਿਰੋਧੀ ਨੀਤੀਆ ਦਾ ਸਖਤ ਨੋਟਿਸ ਲੈ ਕੇ ਲੁਧਿਆਣਾ ਵਿੱਚ ਵੱਖ-ਵੱਖ ਅਦਾਰਿਆ ਵਿੱਚ ਕੰਮ ਕਰਦੀਆਂ ਪੈਨਸ਼ਨਰ ਯੂਨੀਅਨਾ ਦੇ ਆਗੂਆਂ ਦੀ ਆਹਿਮ ਮੀਟਿੰਗ ਸ਼੍ਰੀ ਚਰਨ ਸਿੰਘ ਸਰਾਭਾ ਮੁੱਖ ਸਲਾਹਕਾਰ ਪੰਜਾਬ ਪੈਨਸ਼ਨਰ ਯੂਨੀਅਨਾ (ਰਜਿ) ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਗੰਭੀਰਤਾਂ ਵਿਚਾਰ ਕਰਦੇ ਹੋਏ ਪੰਜਾਬ ਪੈਨਸ਼ਨਰ, ਯੂਨਾÂਟਿਡ ਫਰੰਟ ਜਿਲਾ ਲੁਧਿਆਣਾ ਦੀ ਸਥਾਪਨਾ ਕੀਤੀ ਗਈ ਪੈਨਸ਼ਨਰ ਯੂਨਾÂਟਿਡ ਫਰੰਟ ਦੇ ਚੇਅਰਮੇਨ ਸ਼੍ਰੀ ਡੀ.ਪੀ.ਮੋੜ, ਕੰਨਵੀਨਰ ਸ਼੍ਰੀ ਗੁਰਮੇਲ ਸਿੰਘ ਮੈਲਡੇ ਵਿੱਤ ਸਕੱਤਰ ਹਰਜਿੰਦਰ ਸਿੰਘ ਸੀਲੋ ਚੁਣੇ ਗਏ । ਅਜ ਦੀ ਮੀਟਿੰਗ ਵਿੱਚ ਪੰਜਾਬ ਪੈਨਸ਼ਨ ਯੂਨੀਅਨ, ਪੰਜਾਬ ਰੋਡਵੇਜ਼ ਪੈਨਸ਼ਨ ਯੂਨੀਅਨ ਪੀ.ਏ.ਯੂ. ਪੈਨਸ਼ਨ ਯੂਨੀਅਨ, ਬਿਜਲੀ ਬੋਰਡ ਪੈਨਸ਼ਨ ਯੂਨੀਅਨ, ਪੀ.ਆਰ.ਟੀ.ਸੀ. ਪੈਨਸ਼ਨ ਭਾਈਚਾਰਾ ਯੂਨੀਅਨ ਦੇ ਆਗੂ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 12 ਅਕਤੂਬਰ ਨੂੰ ਡੀ.ਸੀ. ਦਫਤਰ ਲੁਧਿਆਣਾ ਦੇ ਸਾਹਮਣੇ ਪੰਜਾਬ ਪੈਨਸ਼ਨਰ ਫਰੰਟ ਜਿਲ੍ਹਾਂ ਲੁਧਿਆਣਾ ਵਲੋਂ ਪੰਜਾਬ ਸਰਕਾਰ ਦੀਆਂ ਪੈਨਸ਼ਨ ਵਿਰੋਧੀ ਨੀਤੀਆਂ ਦੇ ਖਿਲਾਫ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਪੇ ਕਮੀਸ਼ਨ ਦੀ ਰਿਪੋਰਟ ਡੀ.ਏ ਦੀ ਕਿਸ਼ਤਾ ਦਾ ਬਕਾਇਆ ਅਤੇ ਚੋਣਾ ਵਿਚ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਪੰਜਾਬ ਪੈਨਸ਼ਨਰ, ਯੂਨਾਈਟਿਡ ਫਰੰਟ ਜਿਲਾ ਲੁਧਿਆਣਾ ਲਗਾਤਾਰ ਸੰਘਰਸ਼ ਜਾਰੀ ਰਖੇਗਾ।ਪੈਨਸ਼ਨਰਾ ਨੂੰ ਇਸ ਧਰਨੇ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਫਰੰਟ ਦਾ ਦਾਇਰਾ ਵਿਸ਼ਾਲ ਕਰਨ ਲਈ ਵੱਖ ਵੱਖ ਵਿਭਾਗਾ ਵਿਚ ਕੰਮ ਕਰਦੀਆਂ। ਪੈਨਸ਼ਨਰਾ ਦੀਆਂ ਯੂਨੀਆ ਨੂੰ ਸ਼ਾਮਿਲ ਹੋਣ ਲਈ ਹਾਰਦਿਕ ਸਦਾ ਦਿੱਤਾ।ਇਸ ਫਰੰਟ ਵਿਚ ਉਨ੍ਹਾਂ ਆਗੂਆਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।

ਪੰਜਾਬ ਸਰਕਾਰ ਵਲੋਂ ਪੈਨਸ਼ਨਰ ਦੀਆਂ ਮੰਗਾ ਸਬੰਧੀ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ ਜਨਵਰੀ 2017, ਜੁਲਾਈ 2017, ਜਨਵਰੀ 2018, ਜੁਲਾਈ 2018, ਦੀਆਂ ਡੀ.ਏ ਦੀਆਂ ਕਿਸਤਾਂ ਸਰਕਾਰ ਨੇ ਰੋਕ ਰਖੀਆ ਹਨ ਪੰਜਾਬ ਦਾ ਪੇ ਕਮਿਸ਼ਨ ਜਿਸ ਨੇ ਆਪਣੀ ਰਿਪੋਰਟ ਪੇ ਅਤੇ ਪੈਨਸ਼ਨ ਸੋਧਣ ਲਈ ਦੇਣੀ ਹੈ ਉਸ ਦਾ ਕੋਈ ਪਤਾ ਨਹੀ ਕਿ ਰਿਪੋਰਟ ਕਦੋਂ ਦੇਵੇਗਾ। ਇਸ ਰਿਪੋਰਟ ਨੇ 01-01-2016 ਤੋਂ ਲਾਗੂ ਹੋਣਾ ਹੈ। ਹੁਣ ਤੱਕ 3 ਸਾਲ ਦਾ ਏਰੀਅਰ ਬਣ ਜਾਵੇਗਾ। ਇਸੇ ਤਰ੍ਹਾਂ ਹੀ ਡੀ.ਏ ਦਾ ਏਰੀਅਰ ਲੱਖਾਂ ਰੁਪਇਆ ਵਿਚ ਬਣਦਾ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾ ਅਤੇ ਪੈਨਸ਼ਨਰਾ ਦੇ ਵਿੱਤੀ ਲਾਭ ਰੋਕ ਕੇ ਖਜਾਨਾ ਖਾਲੀ ਹੋਣ ਦਾ ਢੰਡੋਰਾ ਪਿਟ ਰਹੀ ਹੈ ਜਦੋਂ ਕਿ ਮੁਲਾਜ਼ਮਾ ਤੇ ਪੈਨਸ਼ਨਰਾ ਦਾ ਖਜਾਨੇ ਤੇ ਕੋਈ ਬੋਝ ਨਹੀ ਬਣਦਾ ਖਜਾਨੇ ਦਾ ਘਾਟਾ, ਖਜਾਨਾ ਖਾਲੀ ਹੋਣਾ ਪੰਜਾਬ ਸਰਕਾਰ ਦੀਆਂ ਸਰਮਾਏ ਦਾਰ ਪੱਖੀ ਨੀਤੀਆਂ ਦਾ ਸਿੱਟਾ ਹੈ ਇਸ ਧਰਨੇ ਸਮੇਂ ਮੁੱਖ ਮੰਤਰੀ ਪੰਜਾਬ, ਵਿੱਤ ਮੰਤਰੀ ਪੰਜਾਬ ਅਤੇ ਖਜਾਨਾ ਅਫਸਰ ਲੁਧਿਆਣਾ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀ ਮੰਗ ਪੱਤਰ ਭੇਜੇ ਜਾਣਗੇ ਜਿਸ ਵਿਚ ਜੋਰ ਦਾਰ ਮੰਗ ਕੀਤੀ ਜਾਵੇਗੀ ਸਿੱਖਿਆ, ਟ੍ਰਾਂਸਪੋਰਟ ਸਿਹਤ ਅਤੇ ਹੋਰ ਵਿਭਾਗਾ ਦਾ ਨਿਜੀਕਰਣ ਬੰਦ ਕਰਕੇ ਬੇਰੁਜਗਾਰ ਨੌਜਵਾਨਾ ਨੂੰ ਸਰਕਾਰੀ ਖੇਤਰ ਵਿਚ ਰੈਗੂਲਰ ਨੌਕਰੀ ਦਿੱਤੀਆਂ ਜਾਣ। ਪੁਰਾਣੀ ਪੈਨਸ਼ਨਰ ਸਕੀਮ ਲਾਗੂ ਕੀਤੀ ਜਾਵੇ। ਕੰਟਰੀਬਿਊਟਰੀ ਪੈਨਸ਼ਨ ਦੀ ਸਕੀਮ ਖਤਮ ਕੀਤੀ ਜਾਵੇ। ਠੇਕੇ ਤੇ ਕੰਮ ਕਰ ਰਹੇ ਕਰਮਚਾਰੀ ਰੈਗੂਲਰ ਕੀਤੇ ਜਾਣ। ਅੱਜ ਦੀ ਮੀਟਿੰਗ ਵਿਚ ਸਰਵ ਸ਼੍ਰੀ ਚਮਕੌਰ ਸਿੰਘ, ਕੇਵਲ ਸਿੰਘ, ਐਸ.ਪੀ. ਸਿੰਘ ਬਿਜਲੀ ਬੋਰਡ, ਮਨਜੀਤ ਸਿੰਘ ਮਨਸੂਰਾਂ, ਹਰਜਿੰਦਰ ਸਿੰਘ ਸੀਲੋਂ, ਦਰਸ਼ਨ ਸਿੰਘ ਥਰੀਕੇ, ਗੁਲਜਾਰ ਖਾਨ ਪੰਜਾਬ ਰੋਡਵੇਜ਼, ਅਮਰਜੀਤ ਸਿੰਘ ਸਹੋਲੀ, ਕੇਵਲ ਸਿੰਘ ਸ਼ੰਕਰ, ਸੋਹਣ ਸਿੰਘ, ਜਗਦੀਸ਼ ਲਾਲ ਅਤੇ ਪ੍ਰਦੀਪ ਕੁਮਾਰ ਪੀ.ਏ.ਯੂ. ਪੈਨਸ਼ਨਰ ਯੂਨੀਅਨ ਤੋਂ ਇਲਾਵਾ ਕਿਰਪਾਲ ਸਿੰਘ, ਭਰਪੂਰ ਸਿੰਘ,ਟੀ.ਐਸ. ਸਿੰਘ, ਅਵਤਾਰ ਸਿੰਘ ਆਦਿ ਆਗੂ ਸ਼ਾਮਿਲ ਹੋਏ।


LEAVE A REPLY