ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ਦੇ ਕਿਰਾਏ ਚ ਕੀਤੀ ਗਈ ਕਟੌਤੀ, ਯਾਤਰੀਆਂ ਨੂੰ ਮਿਲੇਗੀ ਰਾਹਤ


PRTC Bus in Punjab

ਪੰਜਾਬ ਸਰਕਾਰ ਨੇ ਸੂਬੇ ਦੀਆਂ ਰੋਡਵੇਜ਼ ਤੇ ਪੀ. ਆਰ. ਟੀ. ਸੀ. ਬੱਸਾਂ ਦੇ ਕਿਰਾਏ ‘ਚ ਮਾਮੂਲੀ ਕਟੌਤੀ ਕੀਤੀ ਹੈ। ਇਹ ਫੈਸਲਾ ਡੀਜ਼ਲ ਦੇ ਰੇਟਾਂ ‘ਚ ਪਿਛਲੇ ਦਿਨੀਂ ਆਈ ਗਿਰਾਵਟ ਕਾਰਨ ਲਿਆ ਗਿਆ ਹੈ। ਇਸ ਤੋਂ ਪਹਿਲਾਂ ਆਮ ਬੱਸਾਂ ਦਾ ਕਿਰਾਇਆ 1.17 ਰੁਪਏ ਚਲਿਆ ਆ ਰਿਹਾ ਸੀ, ਜਿਸ ‘ਚ ਪ੍ਰਤੀ ਕਿਲੋਮੀਟਰ 8 ਪੈਸੇ ਦੀ ਕਟੌਤੀ ਕਰਦੇ ਹੋਏ ਇਸ ਨੂੰ ਪ੍ਰਤੀ ਕਿਲੋਮੀਟਰ 1.9 ਰੁਪਏ ਕਰ ਦਿੱਤਾ ਗਿਆ। ਟ੍ਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੇ. ਸ਼ਿਵਾ ਪ੍ਰਸਾਦ ਵਲੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਨੂੰ ਵੀਰਵਾਰ ਰਾਤ ਤੋਂ ਲਾਗੂ ਕਰ ਦਿੱਤਾ ਗਿਆ । ਉਧਰ, ਸਰਕਾਰ ਦੇ ਇਸ ਫੈਸਲੇ ਨਾਲ ਯਾਤਰੀਆਂ ਨੂੰ ਕੁਝ ਰਾਹਤ ਮਿਲੇਗੀ।

 


LEAVE A REPLY