ਪੰਜਾਬ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਕਰਕੇ ਅਧਿਆਪਕਾਂ ਦਾ ਪਾਰਾ ਸੱਤਵੇਂ ਅਸਮਾਨ ਤੇ ਪੂਜਾ, ਸਰਕਾਰ ਖਿਲਾਫ ਬਣਾਈ ਨਵੀਂ ਰਣਨੀਤੀ


teachers Protest against Punjab Government

ਪੰਜਾਬ ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਕਰਕੇ ਅਧਿਆਪਕਾਂ ਦਾ ਪਾਰਾ ਸੱਤਵੇਂ ਅਸਮਾਨ ਪਹੁੰਚ ਗਿਆ ਹੈ। ਮੰਗਲਵਾਰ ਨੂੰ ਸਿੱਖਿਆ ਮੰਤਰੀ ਓਪੀ ਸੋਨੀ ਨਾਲ ਮੀਟਿੰਗ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਨੇ ਅਗਲੀ ਰਣਨੀਤੀ ਘੜ ਲਈ ਹੈ। ਅਧਿਆਪਕ ਯੂਨੀਅਨਾਂ ਹੁਣ ਆਰਪਾਰ ਦੀ ਲੜਾਈ ਦਾ ਮਨ ਬਣਾ ਰਹੀਆਂ ਹਨ। ਅਧਿਆਪਕਾਂ ਦਾ ਸੰਘਰਸ਼ ਪੰਚਾਇਤੀ ਚੋਣਾਂ ਤੇ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਕਸੂਤੀ ਘਿਰ ਸਕਦੀ ਹੈ। ਦਰਅਸਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਇੱਕ ਵਾਰ ਫਿਰ ਸਾਂਝਾ ਅਧਿਆਪਕ ਮੋਰਚਾ ਦੇ ਵਫ਼ਦ ਨੂੰ ਸਮਾਂ ਦੇ ਕੇ ਨਹੀਂ ਮਿਲੇ। ਸਿੱਖਿਆ ਮੰਤਰੀ ਓਪੀ ਸੋਨੀ ਨੇ ਹੀ ਵਫ਼ਦ ਨਾਲ ਮੀਟਿੰਗ ਕਰਕੇ ਬੁੱਤਾ ਸਾਰਿਆ। ਸਰਕਾਰ ਦੀ ਟਾਲ-ਮਟੋਲ ਦੀ ਨੀਤੀ ਕਰਕੇ ਅਧਿਆਪਕਾਂ ਦਾ ਪਾਰਾ 7ਵੇਂ ਅਸਮਾਨ ਪਹੁੰਚ ਗਿਆ। ਸੂਤਰਾਂ ਅਨੁਸਾਰ ਮੰਤਰੀ ਨੇ ਠੇਕਾ ਮੁਲਾਜ਼ਮਾਂ ਤੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨਵੀਂ ਤਜਵੀਜ਼ ਪੇਸ਼ ਕੀਤੀ ਹੈ ਜਿਸ ਬਾਰੇ ਅਧਿਆਪਕ ਅਜੇ ਸਹਿਮਤ ਨਹੀਂ।

ਅਧਿਆਪਕ ਲੀਡਰਾਂ ਪਿਛਲੇ ਦਿਨੀਂ ਬਿਨਾ ਕਿਸੇ ਨੀਤੀ ਦੇ ਸੈਂਕੜੇ ਅਧਿਆਪਕਾਂ ਦੀਆਂ ਕੀਤੀਆਂ ਬਦਲੀਆਂ ਤੋਂ ਵੀ ਔਖੇ ਹਨ। ਵਫ਼ਦ ਨੇ ਮੰਤਰੀ ਨੂੰ ਪੁੱਛਿਆ ਕਿ ਬਦਲੀਆਂ ਕਰਨ ਤੋਂ ਪਹਿਲਾਂ ਅਰਜ਼ੀਆਂ ਕਿੱਥੇ ਲਈਆਂ ਗਈਆਂ ਸਨ। ਵਫ਼ਦ ਨੇ ਸਵਾਲ ਕੀਤਾ ਕਿ ਜਦੋਂ ਬਦਲੀਆਂ ਦੀ ਨੀਤੀ ਬਣਾ ਕੇ ਬਦਲੀਆਂ ਕਰਨ ਦਾ ਫ਼ੈਸਲਾ ਹੋਇਆ ਸੀ ਤਾਂ ਫਿਰ ਇਹ ਬਦਲੀਆਂ ਕਿਸ ਆਧਾਰ ’ਤੇ ਕੀਤੀਆਂ। ਮੰਤਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਕੀਤੀਆਂ ਬਦਲੀਆਂ ਪਾਰਦਰਸ਼ਤਾ ਨਾਲ ਕੀਤੀਆਂ ਹਨ ਤੇ ਜਲਦ ਹੀ ਬਦਲੀ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਅਧਿਆਪਕ ਮੰਤਰੀ ਦੇ ਭਰੋਸੇ ਤੋਂ ਸੰਤੁਸ਼ਟ ਨਹੀਂ ਜਾਪੇ। ਸਿੱਖਿਆ ਮੰਤਰੀ ਨੇ ਸਾਂਝੇ ਮੋਰਚੇ ਨੂੰ ਉਨ੍ਹਾਂ ਵੱਲੋਂ ਵੱਖ-ਵੱਖ ਮੰਗਾਂ ਬਾਰੇ ਦਿੱਤੀਆਂ ਤਜਵੀਜ਼ਾਂ ਬਾਰੇ ਹਫ਼ਤੇ ਵਿੱਚ ਆਪਣੇ ਵਿਚਾਰ ਦੇਣ ਲਈ ਕਿਹਾ ਹੈ। ਇਸ ਤਹਿਤ ਸਾਂਝੇ ਮੋਰਚੇ ਦੀ ਅਗਲੇ ਦਿਨੀਂ ਮੰਤਰੀ ਨਾਲ ਹੋਰ ਮੀਟਿੰਗ ਹੋ ਸਕਦੀ ਹੈ। ਦੂਜੇ ਪਾਸੇ ਅਧਿਆਪਕ ਵਰਗ ਵਿੱਚ ਸਰਕਾਰ ਦੀ ਟਾਲਮਟੋਲ ਦੀ ਨੀਤੀ ਕਰਕੇ ਰੋਸ ਹੈ।

  • 7
    Shares

LEAVE A REPLY