ਪੰਜਾਬੀ ਸਾਹਿਤ ਅਕਦਮੀ ਪੁੱਜੇ ਸ. ਜਸਵੰਤ ਸਿੰਘ ਕੰਵਲ ਤੇ ਸ. ਈਸ਼ਰ ਸਿੰਘ ਸੋਬਤੀ ਦਾ ਹੋਇਆ ਭਰਵਾਂ ਸਵਾਗਤ


 

ਲੁਧਿਆਣਾ – ਸਾਡਾ ਸੁਭਾਗ ਹੈ ਕਿ ਅਸੀਂ ਸਦੀ ਜਿੱਡੇ ਦੋ ਲਿਖਾਰੀਆਂ ਦੇ ਪਿਆਰ ਪਾਤਰ ਹਾਂ। ਜਸਵੰਤ ਸਿੰਘ ਕੰਵਲ ਤੇ ਸ. ਈਸ਼ਰ ਸਿੰਘ ਸੋਬਤੀ ਜੀ ਦੇ। ਇਹ ਸ਼ਬਦ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਹੇ। ਸਮੂਹ ਮੈਂਬਰਾਂ ਵੱਲੋਂ ਸ਼ੁਭ ਕਾਮਨਾ ਦਿੰਦਿਆਂ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਸ. ਈਸ਼ਰ ਸਿੰਘ ਸੋਬਤੀ ਨੇ ਅੱਜ ਸੌ ਸਾਲ ਸੰਪੂਰਨ ਕਰ ਲਏ ਨੇ।

ਪੰਜਾਬੀ ਸਾਹਿਤ ਅਕਦਮੀ ਦੇ ਦੋ ਪ੍ਰਧਾਨਾਂ ਡਾ: ਸ. ਸ. ਜੌਹਲ ਤੇ ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ ਇਲਾਵਾ ਵਰਤਮਾਨ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਸਾਂਝੇ ਤੌਰ ਤੇ ਸ: ਈਸ਼ਰ ਸਿੰਘ ਸੋਬਤੀ ਨੂੰ ਗੁਲਦਸਤੇ ਭੇਂਟ ਕੀਤੇ। ਗੁਰਦੁਆਰਾ ਸਰਾਭਾ ਨਗਰ ਚ ਅੱਜ ਈਸ਼ਰ ਸਿੰਘ ਸੋਬਤੀ ਪਰਿਵਾਰ ਵੱਲੋਂ ਕੀਰਤਨ ਤੇ ਅਰਦਾਸ ਸਮਾਗਮ ਸ਼ੁਕਰਾਨੇ ਵਜੋਂ ਕਰਵਾਇਆ ਗਿਆ। ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੱਲੋਂ ਪ੍ਰਧਾਨ ਸ. ਜਤਿੰਦਰ ਸਿੰਘ ਸੰਧੂ ਐਡਵੋਕੇਟ ਨੇ ਸ. ਈਸ਼ਰ ਸਿੰਘ ਸੋਬਤੀ ਸਿਰੋਪਾਉ ਦੀ ਬਖ਼ਸ਼ਿਸ਼ ਕੀਤੀ।

ਸਿਰਜਣਧਾਰਾ ਵੱਲੋਂ ਸ. ਕਰਮਜੀਤ ਸਿੰਘ ਔਜਲਾ ਨੇ ਕਿਹਾ ਕਿ ਸੋਬਤੀ ਜੀ ਕਮਾਲ ਦੇ ਲੇਖਕ ਹਨ। ਦੇਸ਼ ਵੰਡ ਬਾਰੇ ਉਨਾਂ ਦੀ ਪੁਸਤਕ ਬਹੁਤੀਆਂ ਕਿਤਾਬਾਂ ਨਾਲੋਂ ਚੰਗੀ ਹੈ। ਲਾਢੋਵਾਲ ਪਿੰਡ ਚ ਉਮਰ ਗੁਜ਼ਾਰੀ ਖੇਤੀ ਕਰਦਿਆਂ ਉਨਾਂ ਦੇ ਪੁੱਤਰ ਸਿਰਕੱਢ ਵਕੀਲ ਤੇ ਡਾਕਟਰ ਬਣੇ ਹਨ। ਨਾਵਲਕਾਰ ਦੇਵਿੰਦਰ ਸਿੰਘ ਸੇਖਾ ਨੇ ਇਸ ਮੌਕੇ ਦੱਸਿਆ ਕਿ ਸ. ਈਸ਼ਰ ਸਿੰਘ ਸੋਬਤੀ ਨੇ 9 ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ। ਜਿਨਾਂ ਵਿਚੋਂ ਇਕ ਅੰਗਰੇਜ਼ੀ, ਇਕ ਉਰਦੂ ਅਤੇ ਸੱਤ ਪੰਜਾਬੀ ਵਿਚ ਹਨ। ਆਪ ਦੀ ਵਿਸ਼ਵ ਪ੍ਰਸਿਧ ਪੁਸਤਕ ‘ਕਿਵੇਂ ਮਰਨਾ’ ਦੇ ਅੰਗਰੇਜੀ ਅਨੁਵਾਦ ਨੂੰ ਕੈਲੀਫੋਰਨੀਆਂ ਯੂਨੀਵਰਸਿਟੀ ਨੇ ਵੀ ਮਾਨਤਾ ਦਿੱਤੀ ਅਤੇ ਸੋਬਤੀ ਨੂੰ ਡੀ. ਲਿਟ. ਦੀ ਉਪਾਧੀ ਨਾਲ ਨਿਵਾਜਿਆ। ਸਾਬਕਾ ਉਪ ਪ੍ਰਧਾਨ ਮੰਤਰੀ ਸ਼੍ਰੀ ਲਾਲ ਕ੍ਰਿਸ਼ਨ ਆਡਵਾਨੀ ਦੇ ਪਿਤਾ ਜੀ ਦੇਸ਼ ਵੰਡ ਤੋਂ ਪਹਿਲਾਂ ਸ. ਈਸ਼ਰ ਸਿੰਘ ਸੋਬਤੀ ਦੇ ਸਿੰਧ ਵਿੱਚ ਅਧਿਆਪਕ ਰਹੇ ਸਨ।

ਇਸ ਮੌਕੇ ਉੱਘੇ ਪੰਜਾਬੀ ਲੇਖਕ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾ: ਪਰਮਜੀਤ ਸਿੰਘ ਸੋਹਲ, ਡਾ: ਕੁਲਦੀਪ ਸਿੰਘ ਬੇਦੀ, ਹਰਬੰਸ ਸਿੰਘ ਘੇਈ, ਡਾ: ਗੁਲਜ਼ਾਰ ਸਿੰਘ ਪੰਧੇਰ, ਸਰਬਜੀਤ ਵਿਰਦੀ, ਸੁਖਦੇਵ ਸਿੰਘ ਲਾਜ, ਸਤਿਬੀਰ ਸਿੰਘ ਸਿੱਧੂ, ਸਤੀਸ਼ ਗੁਲਾਟੀ, ਅਜੀਤ
ਸਿੰਘ ਅਰੋੜਾ, ਡਾ: ਕੰਵਲਜੀਤ ਕੌਰ ਅਰੋੜਾ ਤੇ ਹਰਬੰਸ ਮਾਲਵਾ ਹਾਜ਼ਰ ਸਨ।


LEAVE A REPLY