ਪਰਮੀਸ਼ ਤੇ ਹਮਲੇ ਮਗਰੋਂ ਉੱਭਰਦੇ ਪੰਜਾਬੀ ਗਾਇਕ ਦਾ ਚੰਡੀਗੜ੍ਹ ਨੇੜੇ ਕਤਲ


Punjabi Singer Navjot Singh shot dead in Derabassi

23 ਸਾਲਾ ਉੱਭਰਦੇ ਪੰਜਾਬੀ ਗਾਇਕ ਨੂੰ ਡੇਰਾ ਬੱਸੀ ਵਿੱਚ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਗਾਇਕ ਨਵਜੋਤ ਸਿੰਘ ਦੇ ਸਰੀਰ ਉਤੇ ਚਾਰ ਤੋਂ ਪੰਜ ਗੋਲ਼ੀਆਂ ਦੇ ਜ਼ਖ਼ਮ ਸਨ। ਕੁਝ ਸਮਾਂ ਪਹਿਲਾਂ ਕਲਾਕਾਰ ਪਰਮੀਸ਼ ਵਰਮਾ ‘ਤੇ ਹਮਲਾ ਹੋਇਆ ਸੀ ਤੇ ਰਾਏ ਜੁਝਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਡੇਰਾਬੱਸੀ ਥਾਣਾ ਦੇ ਇੰਸਪੈਕਟਰ ਮਹਿੰਦਰ ਸਿੰਘ ਮੁਤਾਬਕ ਐਤਵਾਰ ਤੇ ਸੋਮਵਾਰ ਦੀ ਰਾਤ ਤਕਰੀਬਨ ਇੱਕ ਵਜੇ ਪਿੰਡ ਰਾਮਪੁਰ ਸੈਣੀਆਂ ਵਿੱਚ ਨਵਜੋਤ ਸਿੰਘ ਦੀ ਲਾਸ਼ ਉਸ ਦੀ ਕਾਰ ਤੋਂ ਕੁਝ ਦੂਰ ਜ਼ਮੀਨ ‘ਤੇ ਪਾਈ ਗਈ।

ਪੁਲਿਸ ਉਸ ਦੇ ਕਾਤਲਾਂ ਤੇ ਮੌਤ ਦੇ ਕਾਰਨਾਂ ਦੀ ਤਲਾਸ਼ ਕਰ ਰਹੀ ਹੈ। ਨਵਜੋਤ ਸਿੰਘ ਮੁਹਾਲੀ ਵਿੱਚ ਰਹਿੰਦਾ ਸੀ ਤੇ ਪਰਿਵਾਰਕ ਮੈਂਬਰ ਰਾਤ ਨੂੰ ਉਸ ਦੇ ਘਰ ਨਾ ਆਉਣ ਕਾਰਨ ਤਲਾਸ਼ ਕਰ ਰਹੇ ਸਨ, ਪਰ ਉਨ੍ਹਾਂ ਨੂੰ ਆਪਣੇ ਪੁੱਤ ਦੀ ਲਾਸ਼ ਮਿਲੀ। ਬੀਤੇ ਮਹੀਨੇ ਵਿਸਾਖੀ ਵਾਲੀ ਰਾਤ ਪਹਿਲਾਂ ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਉੱਪਰ ਵੀ ਜਾਨਲੇਵਾ ਹਮਲਾ ਹੋਇਆ ਸੀ। ਪੁਲਿਸ ਹਾਲੇ ਤਕ ਉਸ ‘ਤੇ ਹਮਲਾ ਕਰਨ ਵਾਲੇ ਦਾ ਪਤਾ ਨਹੀਂ ਲਾ ਸਕੀ। ਹਾਲਾਂਕਿ, ਦਿਲਪ੍ਰੀਤ ਨਾਂ ਦੇ ਵਿਅਕਤੀ ਨੇ ਪਰਮੀਸ਼ ਉੱਪਰ ਹੋਏ ਹਮਲੇ ਦੀ ਜ਼ਿੰਮੇਵਾਰੀ ਓਟੀ ਹੈ, ਪਰ ਉਹ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ।

  • 1
    Share

LEAVE A REPLY