ਇਟਲੀ ਵਿੱਚ ਬਾਕਸਿੰਗ ਸਟੇਟ ਚੈਂਪੀਅਨਸ਼ਿਪ ਚ ਪੰਜਾਬੀ ਗੱਭਰੂ ਨੇ ਜਿੱਤਿਆ ਗੋਲਡ ਮੈਡਲ


ਮਿਲਾਨ– ਇਟਲੀ ਦੀ ਰਾਜਧਾਨੀ ਰੋਮ ‘ਚ ਹੋਈ ਬਾਕਸਿੰਗ ਸਟੇਟ ਚੈਂਪੀਅਨਸ਼ਿਪ ‘ਚ ਪੰਜਾਬੀ ਗੱਭਰੂ ਪ੍ਰਿੰਸ ਧਾਲੀਵਾਲ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਵਾਸੀਆਂ ਦਾ ਮਾਣ ਵਧਾਇਆ ਹੈ। ਦੱਸਣਯੋਗ ਹੈ ਕਿ ਸਟੇਟ ਚੈਂਪੀਅਨਸ਼ਿਪ ‘ਚ ਭਾਰਤੀ ਮੂਲ ਦੇ ਪ੍ਰਿੰਸ ਧਾਲੀਵਾਲ ਨੇ ਆਪਣੀ ਅਕੈਡਮੀ ਵੱਲੋਂ ਖੇਡਦੇ ਹੋਏ ਆਪਣੇ ਵਿਰੋਧੀਆਂ ਨੂੰ ਚਾਰੋ ਖਾਨੇ ਚਿੱਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਦੀ ਇਸ ਪ੍ਰਾਪਤੀ ਨੂੰ ਉਸ ਦੇ ਸੁਨਹਿਰੀ ਭਵਿੱਖ ਵਜੋਂ ਵੇਖਿਆ ਜਾ ਰਿਹਾ ਹੈ। ਟੀਮ ਦੇ ਕੋਚ ਨੇ ਉਤਸ਼ਾਹਿਤ ਹੁੰਦੇ ਆਖਿਆ ਕਿ ਉਨ੍ਹਾਂ ਦੇ ਖਿਡਾਰੀ ਬਿਨਾ ਕਿਸੇ ਤਣਾਅ ਦੇ ਪੂਰੇ ਹੌਂਸਲੇ ਨਾਲ ਮੈਦਾਨ ‘ਚ ਆਏ ਸਨ, ਜਿਸ ਦੇ  ਨਤੀਜੇ ਵਜੋਂ ਉਨ੍ਹਾਂ ਨੂੰ ਕਾਮਯਾਬੀ ਮਿਲੀ ਤੇ ਮੈਡਲ ਜਿੱਤਿਆ। ਟੀਮ ਨਿਰਦੇਸ਼ਕ ਪ੍ਰਿੰਸ ਨੂੰ ਅੱਗੇ ਤੱਕ ਖਿਡਾਉਣਾ ਚਾਹੁੰਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਵਧੀਆ ਤਕਨੀਕ ਨਾਲ ਖੇਡ ਰਿਹਾ ਜੋ ਇਕ ਚੰਗਾ ਖਿਡਾਰੀ ਬਣਨ ਲਈ ਕਾਫੀ ਹੈ। ਇੱਥੇ ਮੌਜੂਦ ਲੋਕਾਂ ਨੇ ਪੰਜਾਬੀ ਗੱਭਰੂ ਦਾ ਤਾੜੀਆਂ ਨਾਲ ਸਵਾਗਤ ਕੀਤਾ ਅਤੇ ਉਸ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਸ ਦੇ ਪਰਿਵਾਰ ਤੇ ਦੋਸਤਾਂ ਤੋਂ ਇਲਾਵਾ ਇੱਥੇ ਰਹਿ ਰਹੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ।

  • 2.4K
    Shares

LEAVE A REPLY