ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਲਈ ਰੇਲਵੇ ਵਲੋਂ ਤੋਹਫਾ


Railway Started New Coach for Sri Hazur Sahib Visitors

ਨਾਂਦੇੜ-ਅੰਮ੍ਰਿਤਸਰ-ਨਾਂਦੇੜ ਸੱਚਖੰਡ ਐਕਸਪ੍ਰੈੱਸ (12715/12716) ਦੇ ਖਸਤਾ ਹਾਲ ਕੋਚਾਂ ਨੂੰ ਆਖਿਰਕਾਰ ਰੇਲਵੇ ਵਿਭਾਗ ਨੇ ਬਦਲ ਹੀ ਦਿੱਤਾ। ਪਿਛਲੇ ਲੰਮੇ ਸਮੇਂ ਤੋਂ ਸੰਗਤ ਦੀ ਪੁਰਾਣੇ ਕੋਚਾਂ ਨੂੰ ਬਦਲਣ ਦੀ ਮੰਗ ਨੂੰ ਪੂਰਾ ਕਰਦਿਆਂ ਰੇਲਵੇ ਨੇ ਸੱਚਖੰਡ ਐਕਸਪ੍ਰੈੱਸ ਦੇ ਪੂਰੇ ਰੈਕ (24 ਕੋਚਾਂ) ਨੂੰ ਹੀ ਬਦਲ ਦਿੱਤਾ। ਵੀਰਵਾਰ ਨੂੰ ਨਾਂਦੇੜ ਦੀ ਮੇਅਰ ਸ਼ੀਲਾ ਤਾਈ ਭਵਰੇ ਨੇ ਫੁੱਲਾਂ ਨਾਲ ਸਜਾਈ ਗਈ ਇਸ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉੁਨ੍ਹਾਂ ਦੇ ਨਾਲ ਗੁਰਦੁਆਰਾ ਤਖਤ ਸੱਚਖੰਡ ਬੋਰਡ ਸ੍ਰੀ ਹਜ਼ੂਰ ਸਾਹਿਬ ਦੇ ਓ. ਐੱਸ. ਡੀ. ਦਵਿੰਦਰਪਾਲ ਸਿੰਘ ਅਤੇ ਅਵਤਾਰ ਸਿੰਘ ਆਦਿ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਸੱਚਖੰਡ ਐਕਸਪ੍ਰੈੱਸ ਦੇ ਕੋਚਾਂ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਸੀ। ਸੀਟਾਂ ਦੇ ਕੁਸ਼ਨ ਬੈਠ ਚੁੱਕੇ ਸਨ। ਪਖਾਨਿਆਂ ਦੀ ਹਾਲਤ ਵੀ ਬੇਹੱਦ ਖਸਤਾ ਸੀ, ਜਿਸ ਕਾਰਨ ਕਰੀਬ 2 ਹਜ਼ਾਰ ਤੋਂ ਜ਼ਿਆਦਾ ਕਿਲੋਮੀਟਰ ਦਾ ਸਫਰ ਤੈਅ ਕਰਨ ਵਾਲੇ ਮੁਸਾਫਿਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਹੁਣ ਇਸ ਟਰੇਨ ਦੇ ਬਦਲੇ ਗਏ ਕੋਚ ਆਧੁਨਿਕ ਸਹੂਲਤਾਂ ਨਾਲ ਲੈਸ ਹਨ। ਟਰੇਨ ਦੇ ਸਾਰੇ ਕੋਚਾਂ ਦੇ ਦਰਵਾਜ਼ੇ ਆਟੋਮੈਟਿਕ ਹਨ, ਜੋ ਕਿ ਸਟੇਸ਼ਨ ਆਉਣ ’ਤੇ ਆਪਣੇ-ਆਪ ਖੁੱਲ੍ਹਣਗੇ ਅਤੇ ਬੰਦ ਹੋਣਗੇ। ਆਰਾਮਦਾਇਕ ਸੀਟਾਂ ਤੋਂ ਇਲਾਵਾ ਇਸ ਵਿਚ ਬਾਇਓਟਾਇਲਟ ਵੀ ਲਾਏ ਗਏ ਹਨ। ਰੇਲਵੇ ਸੂਤਰਾਂ ਮੁਤਾਬਕ ਨਵੀਂ ਸੱਚਖੰਡ ਐਕਸਪ੍ਰੈੱਸ ਵਿਚ ਮੁਸਾਫਰਾਂ ਨੂੰੰ ਵੀ ਫਸਟ ਏ. ਸੀ. ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਅੱਧਾ ਫਸਟ ਏ. ਸੀ. ਅਤੇ ਅੱਧਾ ਸੈਕਿੰਡ ਏ. ਸੀ. ਕੋਚ ਵੀ ਲਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਰਡ ਏ. ਸੀ. ਤੇ 5 ਅਤੇ ਸਲਿਪਰ ਦੇ 12 ਕੋਚ ਹੋਣਗੇ। ਨਵੇਂ ਕੋਚਾਂ ਵਿਚ ਸੀਟਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ।

 


LEAVE A REPLY