ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਚ ਬਾਰਸ਼ ਦੀ ਚੇਤਾਵਨੀ


Rain

ਦੱਖਣ-ਪੱਛਮ ਮਾਨਸੂਨ ਦੀ ਸ਼ਨੀਵਾਰ ਵਾਪਸੀ ਦਾ ਦੌਰ ਮੈਦਾਨੀ ਇਲਕਿਆਂ ‘ਚ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਇਸ ਦਾ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਸ਼ ਦਾ ਦੌਰ ਸਰਗਰਮ ਰਹਿਣ ਤੋਂ ਬਾਅਦ ਮਾਨਸੂਨ ਦੀ ਵਾਪਸੀ ਪੱਛਮੀ ਰਾਜਸਥਾਨ, ਗੁਜਰਾਤ ਦੇ ਕੱਛ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਕੁਝ ਇਲਾਕਿਆਂ ‘ਚ ਸ਼ੁਰੂ ਹੋ ਗਈ ਹੈ।

ਮੌਸਮ ਵਿਭਾਗ ਦੀ ਵਿਗਿਆਨਕ ਕੇ ਸਤੀ ਦੇਵੀ ਨੇ ਦੱਸਿਆ ਕਿ ਅਗਲੇ ਦੋ-ਤਿੰਨ ਦਿਨਾਂ ‘ਚ ਪੱਛਮੀ ਰਾਜਸਥਾਨ ਦੇ ਬਾਕੀ ਇਲਾਕਿਆਂ, ਪੰਜਾਬ, ਹਰਿਆਣਾ, ਦਿੱਲੀ, ਉੱਤਰ-ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਬਾਕੀ ਇਲਾਕਿਆਂ ‘ਚ ਵੀ ਮਾਨਸੂਨ ਦੀ ਵਪਾਸੀ ਸ਼ੁਰੂ ਹੋਣ ਦੀ ਸੰਭਾਵਨਾ ਹੈ। ਵਿਭਾਗ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਰਾਜਸਥਾਨ ਤੇ ਆਸ-ਪਾਸ ਦੇ ਇਲਾਕਿਆਂ ‘ਚ ਨਮੀ ‘ਚ ਕਮੀ ਆਉਣ ਤੋਂ ਮਾਨਸੂਨ ਤੈਅ ਹੈ।

ਮਾਨਸੂਨ ਦੀ ਵਾਪਸੀ ਦਾ ਅਗਲਾ ਦੌਰ ਆਉਣ ਵਾਲੇ ਤਿੰਨ ਦਿਨਾਂ ‘ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮਾਨਸੂਨ ਦੌਰਾਨ ਇਕ ਸਤੰਬਰ ਤੋਂ 29 ਸਤੰਬਰ ਤੱਕ ਦੇਸ਼ ਪੱਧਰ ‘ਤੇ ਬਾਰਸ਼ ਦੀ ਮਾਤਰਾ ‘ਚ ਨੌਂ ਫੀਸਦੀ ਕਮੀ ਦਰਜ ਕੀਤੀ ਗਈ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਇਸ ਸਮੇਂ ‘ਚ ਦੇਸ਼ ‘ਚ 883.6 ਮਿਲੀਮੀਟਰ ਦੀ ਤੁਲਨਾ ‘ਚ 800.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਅਕਤੂਬਰ ਤੋਂ ਦਸੰਬਰ ਦਰਮਿਆਨ ਦੱਖਣੀ ਇਲਾਕਿਆਂ ‘ਚ ਬਾਰਸ਼ ਲਿਆਉਣ ਵਾਲੇ ਉੱਤਰ ਪੂਰਬੀ ਮਾਨਸੂਨ ਦੀ ਭਵਿੱਖਬਾਣੀ ਕਰਦਿਆਂ ਇਸ ਦੌਰ ‘ਚ ਇਕਸਾਰ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਹੈ।

  • 719
    Shares

LEAVE A REPLY