ਮੌਸਮ ਵਿਭਾਗ ਮੁਤਾਬਕ ਅਗਸਤ ਦਾ ਪੂਰਾ ਮਹੀਨਾ ਪੰਜਾਬ ਵਿੱਚ ਰਹੇਗਾ ਜਲਥਲ


ਅਗਸਤ ਮਹੀਨੇ ਪੰਜਾਬ ਤੇ ਹਰਿਆਣਾ ਵਿੱਚ ਜਲਥਲ ਰਹੇਗਾ। ਮੌਸਮ ਵਿਭਾਗ ਮੁਤਾਬਕ ਅਗਸਤ ਦਾ ਪੂਰਾ ਮਹੀਨਾ ਮੀਂਹ ਪਏਗਾ। ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਸ ਮੌਨਸੂਨ ਵਿੱਚ ਉੱਤਰੀ ਭਾਰਤ ਵਿੱਚ ਮੀਂਹ ਨੇ ਆਪਣਾ ਪੂਰਾ ਜ਼ੋਰ ਦਿਖਾਇਆ। ਅਗਸਤ ਵਿੱਚ ਹੀ ਕੁਝ ਅਜਿਹੀ ਹੀ ਆਸ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰਪਾਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਬਾਰਸ਼ ਜਾਰੀ ਰਹੇਗੀ ਪਰ ਅਗਸਤ ਵਿੱਚ ਉਸ ਦਾ ਜ਼ੋਰ ਜ਼ਰੂਰ ਘਟੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਦਾ ਮੌਨਸੂਨ ਵੇਖਣ ਨੂੰ ਨਹੀਂ ਮਿਲਿਆ। ਯਾਦ ਰਹੇ ਇਸ ਸਾਲ ਹੋਈ ਬਾਰਸ਼ ਨੇ ਮੌਨਸੂਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਚੰਡੀਗੜ੍ਹ ਵਿੱਚ ਤਕਰੀਬਨ 600 ਐਮਐਮ ਬਾਰਸ਼ ਹੁਣ ਤੱਕ ਪਈ ਹੈ ਤੇ ਅੱਗੇ ਹੋਰ ਵੀ ਆਸ ਹੈ।


LEAVE A REPLY