ਲੁਧਿਆਣਾ ਤੇ ਦਿੱਲੀ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਰਾਜੀਵ ਗਾਂਧੀ ਗੈਸਟ ਹਾਊਸ ਬੋਰਡ ਤੇ ਵੀ ਮਲੀ ਗਈ ਕਾਲਖ਼


Rajiv Gandhi Board at Punjab University Painted with Black Paint

ਲੁਧਿਆਣਾ ਤੇ ਦਿੱਲੀ ਤੋਂ ਬਾਅਦ ਸਿਰਮੌਰ ਵਿਦਿਅਕ ਅਦਾਰੇ ਪੰਜਾਬ ਯੂਨੀਵਰਸਿਟੀ ਵਿੱਚ ਵੀ ਰਾਜੀਵ ਗਾਂਧੀ ਦੇ ਨਾਂ ਤੇ ਕਾਲਖ਼ ਮਲੀ ਗਈ। ਦੇਰ ਰਾਤ ਪੰਜਾਬ ਯੂਨੀਵਰਸਿਟੀ ਵਿੱਚ ਕੁਝ ਅਣਪਛਾਤੇ ਅਨਸਰਾਂ ਨੇ ਰਾਜੀਵ ਗਾਂਧੀ ਦੇ ਨਾਂ ਤੇ ਬਣੇ ਗੈਸਟ ਹਾਊਸ ਦੇ ਬੋਰਡ ਤੇ ਕਾਲਖ਼ ਮਲ ਦਿੱਤੀ। ਹਾਲਾਂਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਬਾਰੇ ਹਾਲੇ ਤਕ ਨਹੀਂ ਪਤਾ ਲੱਗਾ।

ਪੰਜਾਬ ਯੂਨੀਵਰਸਿਟੀ ਵੱਲੋਂ ਇੱਕ ਗੈਸਟ ਹਾਊਸ ਨੂੰ ਰਾਜੀਵ ਗਾਂਧੀ ਕਾਲਜ ਗੈਸਟ ਹਾਊਸ ਦਾ ਨਾਂ ਦਿੱਤਾ ਗਿਆ ਸੀ। ਯੂਨੀਵਰਸਿਟੀ ਕੈਂਪਸ ਵਿੱਚ ਜਗ੍ਹਾ-ਜਗ੍ਹਾ ਤੇ ਇਸ ਦੇ ਬੋਰਡ ਲਾਏ ਗਏ ਸੀ। ਇਨ੍ਹਾਂ ਬੋਰਡਾਂ ਵਿੱਚੋਂ ਇੱਕ ਬੋਰਡ ਉੱਤੇ ਕਾਲਖ ਮਲੀ ਨਜ਼ਰ ਆਈ।

ਦਰਅਸਲ ਬੀਤੇ ਦਿਨਾਂ ਵਿੱਚ ਦਿੱਲੀ ਸਰਕਾਰ ਵੱਲੋਂ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਲੁਧਿਆਣਾ ਤੇ ਦਿੱਲੀ ਵਿੱਚ ਰਾਜੀਵ ਗਾਂਧੀ ਦੇ ਬੁੱਤ ਤੇ ਲਿਖੇ ਰਾਜੀਵ ਗਾਂਧੀ ਦੇ ਨਾਂ ਤੇ ਕਾਲਖ਼ ਮਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਬੀਤੇ ਦਿਨ ਦਿੱਲੀ ਵਿੱਚ 1984 ਸਿੱਖ ਕਤਲੇਆਮ ਪੀੜਤਾਂ ਨੇ ਤਾਂ ਕਾਲਖ਼ ਮਲਣ ਬਾਅਦ ਰਾਜੀਵ ਗਾਂਧੀ ਦੇ ਨਾਂ ਤੇ ਜੁੱਤੀਆਂ ਵੀ ਪਾ ਦਿੱਤੀਆਂ ਸਨ।


LEAVE A REPLY