ਹੁਣ ਰਾਖੀ ਸਾਵੰਤ ਕਰਵਾ ਰਹੀ ਹੈ ਵਿਆਹ – ਸੋਸ਼ਲ ਮੀਡੀਆ ਤੇ ਰਾਖੀ ਸਾਵੰਤ ਨੇ ਸ਼ੇਅਰ ਕੀਤਾ ਵਿਆਹ ਦਾ ਕਾਰਡ


ਅੱਜਕੱਲ੍ਹ ਜਿੱਥੇ ਵੀ ਦੇਖੋ ਵਿਆਹ ਦੀ ਹੀ ਗੱਲ ਕਰ ਰਿਹਾ ਹੈ। ਸਿਰਫ ਗੱਲ ਹੀ ਨਹੀਂ ਬਾਲੀਵੁੱਡ ਨੇ ਤਾਂ ਇਸ ਸਾਲ ਵਿਆਹਾਂ ਦੀ ਝੜੀ ਹੀ ਲਾ ਦਿੱਤੀ ਹੈ। ਹਾਲ ਹੀ ਚ ਦੀਪਿਕਾ ਤੇ ਰਣਵੀਰ ਸਿੰਘ ਨੇ ਸ਼ਾਹੀ ਵਿਆਹ ਕੀਤਾ। ਜਲਦੀ ਹੀ ਪ੍ਰਿਅੰਕਾ ਤੇ ਨਿੱਕ ਵਿਆਹ ਦੇ ਬੰਧਨ ਚ ਬੰਨ੍ਹੇ ਜਾਣਗੇ। ਇਸ ਤੋਂ ਬਾਅਦ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਵੀ ਤਾਂ ਦਸੰਬਰ ਵਿੱਚ ਵਿਆਹ ਕਰ ਰਹੇ ਹਨ

ਹੁਣ ਜਦੋਂ ਇੰਨੇ ਸਟਾਰ ਲਿਸਟ ਵਿੱਚ ਹਨ ਤਾਂ ਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਕਿਵੇਂ ਪਿੱਛੇ ਰਹੀ ਸਕਦੀ ਹੈ। ਹੋ ਗਏ ਨਾ ਹੈਰਾਨ ਪਰ ਇਹ ਸੱਚ ਹੈ। ਰਾਖੀ ਨੇ ਆਪਣੇ ਵਿਆਹ ਦਾ ਸੱਦਾ ਖੁਦ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਇਸ ਕਾਰਡ ਮੁਤਾਬਕ ਰਾਖੀ, ਦੀਪਕ ਕੌਲ ਨਾਲ 31 ਦਸੰਬਰ ਨੂੰ ਲੌਸ ਏਂਜਲਸ ਚ ਵਿਆਹ ਕਰ ਰਹੀ ਹੈ।

ਰਾਖੀ ਦੇ ਇਸ ਕਾਰਡ ਦਾ ਸੋਸ਼ਲ ਮੀਡੀਆ ਤੇ ਖੂਬ ਮਜ਼ਾਕ ਵੀ ਉੱਡ ਰਿਹਾ ਹੈ ਪਰ ਰਾਖੀ ਨੂੰ ਇਨ੍ਹਾਂ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ। ਰਾਖੀ ਤੋਂ ਬਾਅਦ ਦੀਪਕ ਨੇ ਵੀ ਕਾਰਡ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਦੀਪਕ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ, ਮਲਾਇਕਾ ਅਰੋੜਾ ਤੇ ਕਿਰਨ ਖੇਰ ਦੇ ਸ਼ੋਅ ਇੰਡੀਆ ਗੌਟ ਟੈਲੇਂਟ ਚ ਨਜ਼ਰ ਆ ਰਿਹਾ ਹੈ।


LEAVE A REPLY