ਸੁਰੱਖਿਆ ਕਾਰਨਾਂ ਕਰਕੇ ਰਣਜੀਤ ਸਾਗਰ ਡੈਮ’ ਸੈਲਾਨੀਆਂ ਲਈ ਕੀਤਾ ਗਿਆ ਬੰਦ


Ranjeet Sagar Dam

ਪਠਾਨਕੋਟ – ਮਾਧੋਪੁਰ ‘ਚੋਂ ਇਨੋਵਾ ਗੱਡੀ ਖੋਹਣ ਤੋਂ ਬਾਅਦ ਹਾਈ ਅਲਰਟ ਦੇ ਚੱਲਦਿਆਂ ਰਣਜੀਤ ਸਾਗਰ ਡੈਮ ਦੀ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ, ਜਿਸ ਲਈ ਰਣਜੀਤ ਸਾਗਰ ਬੰਨ੍ਹ ਪ੍ਰਾਜੈਕਟ ਦੀ ਹਰ ਵਿਸ਼ੇਸ਼ ਥਾਂ ਨੂੰ ਸੁਰੱਖਿਆ ਕਵਚ ਪਹਿਨਾਇਆ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਐੱਸ. ਈ. ਹੈੱਡ ਕੁਆਰਟਰ ਸੁਧੀਰ ਗੁਪਤਾ ਨੇ ਦੱਸਿਆ ਕਿ ਪ੍ਰਾਜੈਕਟ ਨੂੰ ਸੈਲਾਨੀਆਂ ਲਈ ਅਗਲੇ ਹੁਕਮਾਂ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਿਊਟੀ ‘ਤੇ ਆਉਣ-ਜਾਣ ਵਾਲੇ ਕਰਮਚਾਰੀਆਂ ਨੂੰ ਵੀ ਪੂਰੀ ਚੈਕਿੰਗ ਤੋਂ ਬਾਅਦ ਪਛਾਣ ਪੱਤਰ ਦਿਖਾ ਕੇ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।


LEAVE A REPLY