ਨਿਊ ਕੁੰਦਨਪੁਰੀ ਚ 2 ਸਾਲਾ ਬੇਟੇ ਦੇ ਸਾਹਮਣੇ ਕੁੱਟ-ਮਾਰ ਕੇ ਕੀਤਾ ਜਬਰ-ਜ਼ਨਾਹ, ਪੁਲਿਸ ਵਲੋਂ ਮਾਮਲਾ ਦਰਜ


rape case

ਨਿਊ ਕੁੰਦਨਪੁਰੀ ਚ ਬੁੱਧਵਾਰ ਦਿਨ-ਦਿਹਾਡ਼ੇ ਕੰਧ ਟੱਪ ਕੇ ਦਾਖਲ ਹੋਏ ਨੌਜਵਾਨ ਨੇ 2 ਸਾਲ ਦੇ ਬੇਟੇ ਸਾਹਮਣੇ ਹੀ ਮਾਂ ਨਾਲ ਕੁੱਟ-ਮਾਰ ਕੇ ਜਬਰਦਸਤੀ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। ਪਤੀ ਦੇ ਘਰ ਆਉਣ ਤੇ ਪੀਡ਼ਤਾ ਨੇ ਥਾਣਾ ਡਵੀਜ਼ਨ ਨੰ. 8 ਪੁਲਸ ਸਟੇਸ਼ਨ ਜਾ ਕੇ ਸ਼ਿਕਾਇਤ ਦਿੱਤੀ। ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਸਿਵਲ ਹਸਪਤਾਲ ਤੋਂ ਪੀਡ਼ਤਾ ਦਾ ਮੈਡੀਕਲ ਕਰਵਾ ਕੇ ਅਣਪਛਾਤੇ ਨੌਜਵਾਨ ਖਿਲਾਫ ਜਬਰ-ਜ਼ਨਾਹ ਦਾ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ। ਪੀਡ਼ਤਾ ਦੇ ਚਿਹਰੇ ਤੇ ਕਈ ਜਗ੍ਹਾ ਸੱਟਾਂ ਦੇ ਨਿਸ਼ਾਨ ਸਨ।

ਥਾਣਾ ਇੰਚਾਰਜ ਐੱਸ. ਆਈ. ਮੋਹਨ ਲਾਲ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਚ 34 ਸਾਲਾ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਇਕ ਫੈਕਟਰੀ ਵਿਚ ਪ੍ਰਾਈਵੇਟ ਨੌਕਰੀ ਕਰਦਾ ਹੈ। ਦੁਪਹਿਰ ਲਗਭਗ 3 ਵਜੇ ਉਹ ਆਪਣੇ ਬੇਟੇ ਦੇ ਨਾਲ ਘਰ ਚ ਮੌਜੂਦ ਸੀ। ਤਦ ਕੰਧ ਟੱਪ ਕੇ ਲਗਭਗ 20 ਸਾਲਾ ਕਲੀਨਸ਼ੇਵ ਲਡ਼ਕਾ ਘਰ ਵਿਚ ਦਾਖਲ ਹੋ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਦਾ ਯਤਨ ਕੀਤਾ। ਉਸ ਵਲੋਂ ਵਿਰੋਧ ਕਰਨ ਤੇ ਕੁੱਟ-ਮਾਰ ਕਰਨ ਲੱਗ ਪਿਆ ਅਤੇ ਜਬਰਦਸਤੀ ਜਬਰ-ਜ਼ਨਾਹ ਕਰ ਕੇ ਫਰਾਰ ਹੋ ਗਿਆ। ਉਸ ਸਮੇਂ ਉਸ ਦਾ ਬੇਟਾ ਕੋਲ ਮੌਜੂਦ ਸੀ। ਕੁੱਝ ਸਮੇਂ ਬਾਅਦ ਦੋਸ਼ੀ ਫਿਰ ਤੋਂ ਵਾਪਸ ਆਇਆ ਤਦ ਉਸ ਦੇ ਵਲੋਂ ਰੌਲਾ ਪਾਉਣ ਤੇ ਫਰਾਰ ਹੋ ਗਿਆ। ਪੀਡ਼ਤਾ ਅਨੁਸਾਰ ਉਸ ਦੇ ਘਰ ਕੋਲ ਇਕ ਖਾਲੀ ਪਲਾਟ ਹੈ। ਜਿੱਥੇ ਕੁੱਝ ਨੌਜਵਾਨ ਨਸ਼ਾ ਕਰਦੇ ਹਨ, ਉਸ ਨੂੰ ਸ਼ੱਕ ਹੈ ਕਿ ਦੋਸ਼ੀ ਉਨ੍ਹਾਂ ਲਡ਼ਕਿਆਂ ਵਿਚੋਂ ਇਕ ਹੈ।

  • 719
    Shares

LEAVE A REPLY